ਨਵੀਂ ਦਿੱਲੀ. ਸੀਪੀਆਈ ਨੇਤਾ ਕਨ੍ਹਈਆ ਕੁਮਾਰ ਨੂੰ ਬੀਹਾਰ ਦੀ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਜੇਐਨਯੂ ਛਾਤਰਸੰਘ ਦੇ ਪੁਰਵ ਪ੍ਰੈਜ਼ੀਡੈਂਟ ਕਨ੍ਹਈਆ ਕੁਮਾਰ CAA-NRC-NPR ਦੇ ਵਿਰੋਧ ‘ਚ ਇਕ ਮਹੀਨੇ ਦੀ ਜਨ-ਗਣ-ਮਨ ਯਾਤਰਾ ਦੀ ਸ਼ੁਰੂਆਤ ਕਰਨ ਬੇਤੀਆ ਜਾ ਰਹੇ ਸਨ। ਉਥੇ ਉਹਨਾਂ ਨੂੰ ਪੁਲਿਸ ਨੇ ਹਿਰੀਸਤ ‘ਚ ਲੈ ਲਿਆ।
ਕਨ੍ਹਈਆ ਕੁਮਾਰ ਨੇ ਟਵੀਟ ਕਰਕੇ ਦੱਸਿਆ ਕਿ- “ਆਜ ਬਾਪੂ-ਧਾਮ (ਚੰਪਾਰਣ) ਮੇਂ ਗਾਂਧਾਜੀ ਕੋ ਨਮਨ ਕਰਕੇ ਗਰੀਬ-ਵਿਰੋਧੀ CAA-NRC-NPR ਕੇ ਵਿਰੋਧ ਮੇਂ ਏਕ ਮਹੀਨੇ ਕੀ ਜਨ-ਗਣ-ਮਨ ਯਾਤਰਾ ਕੀ ਸ਼ੁਰੂਆਤ ਹੋਨੀ ਥੀ। ਸਮਾਜ ਕੇ ਸਭੀ ਤਬਕੋਂ ਕੇ ਲੋਗ ਇਸ ਯਾਤਰਾ ਮੇਂ ਸ਼ਾਮਿਲ ਹੋਨੇ ਕੇ ਲਿਏ ਮੌਜੂਦ ਹੈਂ, ਲੇਕਿਨ ਪ੍ਰਸ਼ਾਸਨ ਨੇ ਕੁਛ ਦੇਰ ਪਹਲੇ ਹਮ ਸਬਕੋ ਹੀਰਾਸਤ ਮੇਂ ਲੇ ਲਿਆ ਹੈ।” ਪੁਲਿਸ ਵਲੋਂ ਰੋਕੇ ਜਾਣ ਤੋਂ ਬਾਅਦ ਕਨ੍ਹਈਆ ਕੁਮਾਰ ਭਿਤਿਹਰਵਾ ਗਾਂਧੀ ਆਸ਼ਰਮ ਦੇ ਬਾਹਰ ਧਰਨੇ ‘ਤੇ ਬੈਠ ਗਏ।
ਪੁਲਿਸ ਦੇ ਬੇਤੀਆ ਜਾਣ ‘ਤੇ ਰੋਕ ਲਾਉਣ ਤੋਂ ਬਾਅਦ ਕਨ੍ਹਈਆ ਕੁਮਾਰ ਨੇ ਕਿਹਾ- “ਗਾਂਧੀ ਕੇ ਵਿਚੀਰੋਂ ਪਰ ਹਮਲਾ ਕਿਯਾ ਜਾ ਰਹਾ ਹੈ। ਏਕ ਸਾਜਿਸ਼ ਕੇ ਤਹਿਤ ਇਸ ਯਾਤਰਾ ਕੋ ਰੋਕਾ ਗਯਾ ਹੈ। ਹਮ ਲੋਗ ਕਾਨੂੰਨ ਕੋ ਮਾਨਨੇ ਵਾਲੇ ਲੋਗ ਹੈ, ਹਮ ਪ੍ਰਸ਼ਾਸਨ ਸੇ ਟਕਰਾਵ ਨਹੀਂ ਕਰੇਂਗੇ, ਹਮ ਸੰਘਰਸ਼ ਕਰਤੇ ਰਹੇਂਗੇ।” ਕਨ੍ਹਈਆ ਕੁਮਾਰ ਲਗਾਤਾਰ ਪੁਰੇ ਬਿਹਾਰ ‘ਚ ਜਾਕੇ CAA ਅਤੇ NRC ਦੇ ਖਿਲਾਫ਼ ਜਾਰੀ ਪ੍ਰਦਰਸ਼ਨ ‘ਚ ਹਿੱਸਾ ਲੈ ਰਹੇ ਹਨ। ਹਾਲ ਹੀ ‘ਚ ਹੋਏ ਪਟਨਾ ਦੇ ਸਬਜ਼ੀਬਾਗ ‘ਚ ਪ੍ਰਦਰਸ਼ਨ ਵਿੱਚ ਉਹਨਾਂ ਨੇ ਪ੍ਰਦਰਸ਼ਨਕਾਰੀਆਂ ਦਾ ਜੋਸ਼ ਵਧਇਆ ਸੀ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।