ਕੰਗਨਾ ਰਣੌਤ ਦਾ ਸੋਸ਼ਲ ਮੀਡੀਆ ਰਾਹੀਂ ਦਿਲਜੀਤ ਦੁਸਾਂਝ ‘ਤੇ ਤਿੱਖਾ ਵਾਰ, ਕਿਹਾ – ਜਲਦ ਹੋਵੇਗਾ ਗ੍ਰਿਫ਼ਤਾਰ

0
446

ਨਵੀਂ ਦਿੱਲੀ | ਕੰਗਨਾ ਰਣੌਤ ਨੇ ਦੁਬਾਰਾ ਦਿਲਜੀਤ ਦੁਸਾਂਝ ‘ਤੇ ਨਿਸ਼ਾਨਾ ਸਾਧਿਆ ਹੈ। ਕੱਟੜਪੰਥੀ ਸਿੱਖ ਪ੍ਰਚਾਰਕ ਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ‘ਤੇ ਪੰਜਾਬ ਪੁਲਿਸ ਦੀ ਕਾਰਵਾਈ ਦੇ ਵਿਚਕਾਰ ਕੰਗਨਾ ਨੇ ਅਦਾਕਾਰ ਤੇ ਗਾਇਕ ਦਿਲਜੀਤ ਲਈ ਸੋਸ਼ਲ ਮੀਡੀਆ ‘ਤੇ ਇਕ ਚਿਤਾਵਨੀ ਭਰੀ ਪੋਸਟ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਚੱਲ ਰਹੇ ਇਕ ਮਸ਼ਹੂਰ ਮੀਮ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਲਿਖਿਆ, ਦਿਲਜੀਤ ਜੀ ‘ਪੋਲਜ਼ ਆਗਾਈ ਪੋਲ’।

ਕੰਗਨਾ ਰਣੌਤ ਨੇ ਸ਼ਨੀਵਾਰ ਨੂੰ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ਼ ਪੰਜਾਬ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਇਹ ਪੋਸਟ ਸ਼ੇਅਰ ਕੀਤੀ। ਇਕ ਖ਼ਬਰ ਮੁਤਾਬਿਕ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿਚ ਹੁਣ ਤੱਕ ਕੁੱਲ 114 ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਸ ਵਿਚ ਆਈਐਸਆਈ ਐਂਗਲ ਅਤੇ ਵਿਦੇਸ਼ੀ ਫੰਡਿੰਗ ਦਾ ਪੱਕਾ ਸ਼ੱਕ ਹੈ।

ਪੋਸਟ ਵਿਚ ਕੰਗਨਾ ਨੇ ਲਿਖਿਆ ਸੀ, “ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲੇ ਸਾਰੇ ਯਾਦ ਰੱਖੋ ਅਗਲਾ ਨੰਬਰ ਤੇਰਾ, ਪੁਲਿਸ ਆ ਚੁੱਕੀ ਹੈ। ਇਹ ਉਹ ਸਮਾਂ ਨਹੀਂ ਜਦੋਂ ਕੋਈ ਕੁਝ ਵੀ ਕਰਦਾ ਸੀ, ਦੇਸ਼ ਨੂੰ ਤੋੜਨਾ ਜਾਂ ਧੋਖਾ ਦੇਣਾ ਹੁਣ ਮਹਿੰਗਾ ਪਵੇਗਾ।