ਕਮਲ ਪਾਲ ਹੁਸ਼ਿਆਰਪੁਰ ਦੇ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਅਫਸਰ ਬਣੇ

0
1011

ਹੁਸ਼ਿਆਰਪੁਰ . ਪਬਲਿਕ ਰਿਲੇਸ਼ਨ ਅਫਸਰ ਕਮਲ ਪਾਲ ਨੂੰ ਹੁਸ਼ਿਆਰਪੁਰ ਦਾ ਨਵਾਂ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਅਫਸਰ (DPRO) ਨਿਯੁਕਤ ਕੀਤਾ ਗਿਆ ਹੈ। ਮੌਜੂਦਾ ਵੇਲੇ ‘ਚ ਇਨ੍ਹਾਂ ਦੀ ਤਾਇਨਾਤੀ ਮੁੱਖ ਮੰਤਰੀ ਦਫਤਰ ਚੰਡੀਗੜ੍ਹ ‘ਚ ਹੈ।

ਜਲੰਧਰ ਦੇ ਰਹਿਣ ਵਾਲੇ ਨੌਜਵਾਨ ਅਫਸਰ ਕਮਲ ਪਾਲ ਬਠਿੰਡਾ ਅਤੇ ਅੰਮ੍ਰਿਤਸਰ ਵਿੱਚ ਡੀਪੀਆਰਓ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਸੋਮਵਾਰ ਨੂੰ ਉਹ ਹੁਸ਼ਿਆਰਪੁਰ ‘ਚ ਚਾਰਜ ਸੰਭਾਲ ਸਕਦੇ ਹਨ।

ਹੁਸ਼ਿਆਰਪੁਰ ਦੇ ਡੀਪੀਆਰਓ ਹਾਕਮ ਥਾਪਰ ਦਾ ਤਬਾਦਲਾ ਜਲੰਧਰ ਹੋ ਗਿਆ ਹੈ। ਉਹ ਸੋਮਵਾਰ ਨੂੰ ਜਲੰਧਰ ਦਾ ਚਾਰਜ ਸੰਭਾਲਣਗੇ।