ਜੇਪੀ ਨੱਡਾ ਬਣੇ ਭਾਜਪਾ ਦੇ ਨਵੇਂ ਪ੍ਰਧਾਨ

0
409

ਨਵੀਂ ਦਿੱਲੀ. ਭਾਜਪਾ ਦੇ ਸੀਨੀਅਰ ਲੀਡਰ ਜੇਪੀ ਨੱਡਾ ਨੂੰ ਭਾਜਪਾ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਨਾਮਜ਼ਗਦੀ ਪ੍ਰਕਿਰਿਆ ਦੀ ਸਮਾਪਤੀ ਤੋ ਬਾਅਦ ਉਹ ਇਕਲੌਤੇ ਉਮੀਦਵਾਰ ਵਜੋਂ ਉਭਰੇ। ਨਾਮਜ਼ਦਗੀ ਦੌਰਾਨ ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਤੋਂ ਇਲਾਵਾ ਕਈ ਮੰਤਰੀਆਂ ਸਮੇਤ ਪਾਰਟੀ ਦੇ ਨੇਤਾਵਾਂ ਵਲੋ ਨੱਡਾ ਦਾ ਨਾਮ ਪ੍ਰਸਤਾਵਿਤ ਕੀਤਾ ਗਿਆ ਸੀ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਜੇਪੀ ਨੱਡਾ ਨੂੰ ਪ੍ਰਰੇਣਾਦਾਇਕ ਵਰਕਰ ਕਿਹਾ, ਨਾਲ ਹੀ ਕਿਹਾ ਉਹ ਆਪਣੇ ਨਾਲ ਇਕ ਬਹੁਤ ਵੱਡਾ ਤਜ਼ਰੁਬਾ ਲੈ ਕੇ ਆਉਦੇ ਹਨ। ਉਹ ਕਿਸੇ ਪਾਰਟੀ ਦੇ ਨੇਤਾ ਦਾਂ ਪ੍ਰਬੰਧਕ ਵਜੋ ਹੋਵੇ।
ਪ੍ਰਸਾਦ ਨੇ ਕਿਹਾ ਕਿ ਨੱਡਾ ਅਮਿਤ ਸ਼ਾਹ ਦੀ ਅਗਵਾਈ ਵਿਚ ਪਾਰਟੀ ਦੀਆਂ ਸਫਲਤਾਵਾਂ ਨੂੰ ਇੱਕਠਾ ਕਰੇਗਾ। ਨੱਡਾ ਕੇਂਦਰੀ ਮੰਤਰੀ ਸ਼ਾਹ ਤੋ ਕੰਮ ਲੈਣਗੇ ਜੋ ਪਿਛਲੇ ਪੰਜ ਸਾਲਾ ਤੋ ਮੁੱਖਮੰਤਰੀ ਰਹੇ ਹਨ, ਜਿਸ ਦੌਰਾਨ ਪਾਰਟੀ ਨੇ 2019 ਦੀਆਂ ਲੋਕਸਭਾ ਚੋਣਾਂ ਵਿਚ ਆਪਣਾ ਸਭ ਤੋ ਵੱਡਾ ਬਹੁਮੱਤ ਹਾਸਿਲ ਕੀਤਾ ਸੀ।
ਨੱਡਾ ਪਹਿਲੀ ਵਾਰ 1993 ਦੀਆਂ ਚੋਣਾਂ ਵਿਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਚੁਣੇ ਗਏ ਤੇ ਮੁੜ 1998 ਵਿਚ ਚੁਣੇ ਗਏ। 1998 ਵਿਚ ਉਹ ਸਿਹਤ ਅਤੇ ਪਰਿਵਾਰ ਭਲਾਈ ਅਤੇ ਸੰਸਦੀ ਮਾਮਲਿਆ ਦੇ ਮੰਤਰੀ ਰਹੇ। 2007 ‘ਚ ਉਹਨਾਂ ਕੋਲ ਵਾਤਾਵਰਣ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਸੀ। 2014 ਤੋਂ 2019 ਤੱਕ ਸਿਹਤ ਮੰਤਰੀ ਰਹੇ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ  ਲਿੰਕ ‘ਤੇ ਕਲਿੱਕ ਕਰਕੇ ਸਾਡੇ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।