ਦਿੱਲੀ . ਗਾਜ਼ੀਆਬਾਦ ਵਿਚ ਗੈਂਗਸਟਰਾਂ ਬੇਖੌਫ਼ ਹੋ ਕੇ ਘੁੰਮ ਰਹੇ ਹਨ। ਹੁਣ ਇਹ ਗੈਂਗਸਟਰ ਪੱਤਰਕਾਰਾਂ ਤੇ ਗੋਲੀਆਂ ਚਲਾਉਣ ਲੱਗੇ ਪਏ ਹਨ। ਗਾਜੀਆਬਾਦ ਵਿਚ ਪੱਤਰਕਾਰ ਨੇ ਆਪਣੀ ਭਾਣਜੀ ਦੇ ਨਾਲ ਛੇੜਛਾੜ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਸ਼ਿਕਾਇਤ ਕਰਨ ਤੋਂ ਨਾਰਾਜ਼ ਹੋਏ ਗੈਂਗਸਟਾਰਾਂ ਨੇ ਪੱਤਰਕਾਰ ਉਪਰ ਗੋਲੀਆਂ ਚਲਾ ਦਿੱਤੀਆਂ। ਹੁਣ ਪੱਤਰਕਾਰ ਹਸਪਤਾਲ ਵਿਖੇ ਜਿੰਦਗੀ, ਮੌਤ ਦੀ ਲੜਾਈ ਲੜ ਰਿਹਾ ਹੈ।
ਗਾਜ਼ੀਆਬਾਦ ਦੇ ਪੱਤਰਕਾਰ ਬਿਕਰਮ ਜੋਸ਼ੀ ਦਾ ਕਸੂਰ ਬੱਸ ਇੰਨਾ ਸੀ ਕਿ ਉਹ ਆਪਣੀ ਭਾਣਜੀ ਨੂੰ ਲਗਾਤਾਰ ਛੇੜਣ ਵਾਲਿਆ ਖਿਲਾਫ ਥਾਣੇ ਵਿਚ ਰਿਪੋਰਟ ਕਰਨ ਚਲਾ ਗਿਆ ਸੀ। ਅਜਿਹਾ ਕਰਨ ਤੇ ਨਾਰਾਜ਼ ਹੋਏ ਗੈਂਗਸਟਾਰਾਂ ਨੇ ਪੱਤਰਕਾਰ ਦੇ ਸਿਰ ਵਿਚ ਗੋਲੀਆਂ ਮਾਰ ਦਿੱਤੀਆਂ।
ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ‘ਤੇ ਕਾਰਵਾਈ ਕੀਤੀ ਜਾਵੇਗੀ
ਸਵਾਲ ਇਹ ਹੈ ਕਿ ਜੇਕਰ ਪੁਲਿਸ ਪਹਿਲਾਂ ਹੀ ਗੈਂਗਸਟਾਰਾਂ ਖਿਲਾਫ ਕਾਰਵਾਈ ਕਰ ਦਿੰਦੀ ਤਾਂ ਅੱਜ ਪੱਤਰਕਾਰ ਨੂੰ ਹਸਪਤਾਲ ਵਿਚ ਭਰਤੀ ਹੋ ਕੇ ਮੌਤ ਨਾਲ ਜੰਗ ਨਾ ਲੜਨੀ ਪੈਂਦੀ। ਹੁਣ ਪੁਲਿਸ ਨੇ ਕਹਿ ਦਿੱਤਾ ਹੈ ਕਿ ਉਹ ਕਾਰਵਾਈ ਕਰੇਗੀ। ਬਦਮਾਸ਼ਾਂ ਦਾ ਖੁੱਲ੍ਹੇਆਮ ਅਜਿਹਾ ਕਰਨਾ ਕਾਨੂੰਨ ਛਿੱਕੇ ਟੰਗਣ ਵਰਗਾ ਕੰਮ ਹੈ।
Super Sale
(950 ਰੁਪਏ ਵਾਲਾ ਇਹ ਬੈਗ ਖਰੀਦੋ ਸਿਰਫ 550 ਰੁਪਏ ਵਿੱਚ। ਪੂਰੇ ਪੰਜਾਬ ਵਿੱਚ ਹੋਮ ਡਿਲੀਵਰੀ। ਕਾਲ ਕਰੋ – 9646-786-001)