76 ਸਾਲ ਤੋਂ ਕੁਝ ਨਾ ਖਾਣ ਵਾਲੇ ਜੋਗੀ ਨੇ 90 ਸਾਲ ਦੀ ਉਮਰ ‘ਚ ਦੁਨੀਆਂ ਨੂੰ ਕਿਹਾ ਅਲਵਿਦਾ

0
622

ਨਵੀਂ ਦਿੱਲੀ . ਚੁਨਰੀਵਾਲਾ ਮਾਤਾ ਜੀ ਵਜੋਂ ਜਾਣੇ ਜਾਂਦੇ ਯੋਗੀ ਪ੍ਰਹਿਲਾਦ ਜਾਨੀ 90 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਗੁਜਰਾਤ ਦੇ ਗਾਂਧੀਨਗਰ ਦੇ ਚਰੜਾ ਪਿੰਡ ਵਿਖੇ ਆਖਰੀ ਸਾਹ ਲਿਆ। ਉਨ੍ਹਾਂ ਦੇ ਪੈਰੋਕਾਰਾਂ ਨੇ ਉਨ੍ਹਾਂ ਦੀ ਦੇਹ ਨੂੰ ਗੁਜਰਾਤ ਦੇ ਅੰਬਾਜੀ ਮੰਦਰ ਨੇੜੇ ਉਨ੍ਹਾਂ ਦੇ ਆਸ਼ਰਮ-ਸਹਿ-ਗੁਫਾ ਵਿੱਚ ਰੱਖਿਆ ਹੋਇਆ ਹੈ, ਜਿੱਥੇ ਉਨ੍ਹਾਂ ਨੂੰ ਦੋ ਦਿਨਾਂ ਵਿੱਚ ਸਮਾਧੀ ਦਿੱਤੀ ਜਾਵੇਗੀ। ਚੁਨਾਰੀਵਾਲਾ ਮਾਤਾਜੀ ਬਾਰੇ ਕਿਹਾ ਜਾਂਦਾ ਹੈ ਕਿ 14 ਸਾਲ ਦੀ ਉਮਰ ‘ਚ, ਉਨ੍ਹਾਂ 76 ਸਾਲ ਖਾਧਾ ਜਾਂ ਪਾਣੀ ਨਹੀਂ ਪੀਤਾ। ਯੋਗੀ ਇਹ ਦਾਅਵਾ ਕਰਦੇ ਕਿ ਦੇਵੀ ਅੰਬਾ ਉਨ੍ਹਾਂ ਦੀ ਦੇਖਭਾਲ ਕਰਦੀ ਹੈ ਤੇ ਉਨ੍ਹਾਂ ਨੂੰ ਬਚਣ ਲਈ ਭੋਜਨ ਤੇ ਪਾਣੀ ਦੀ ਜ਼ਰੂਰਤ ਨਹੀਂ। ਕਥਿਤ ਤੌਰ ‘ਤੇ, ਯੋਗੀ ਮਲ ਤਿਆਗ ਨਹੀਂ ਕਰਦੇ ਸੀ।

ਮਈ 2010 ‘ਚ ਡਿਫੈਂਸ ਇੰਸਟੀਚਿਊਟ ਆਫ ਫਿਜ਼ੀਓਲੋਜੀ ਐਂਡ ਅਲਾਈਡ ਸਾਇੰਸਜ਼ ਦੇ ਡਾਕਟਰਾਂ ਦੀ ਟੀਮ ਨੇ ਵੀ 15 ਦਿਨਾਂ ਲਈ ਉਨ੍ਹਾਂ ਦੇ ਦਾਅਵੇ ਦੀ ਜਾਂਚ ਕੀਤੀ। ਉਨ੍ਹਾਂ ਨੂੰ ਵੇਖਣ ਵਾਲੇ ਡਾਕਟਰਾਂ ਦਾ ਕਹਿਣਾ ਸੀ ਕਿ ਕੁਝ ਦਿਨ ਪਹਿਲਾਂ ਹੀ ਚੂਨਰੀਵਾਲਾ ਮਾਤਾ ਜੀ ਨੇ ਆਪਣੇ ਜੱਦੀ ਪਿੰਡ ਚਰਾੜਾ ਲਿਜਾਣ ਦੀ ਇੱਛਾ ਜ਼ਾਹਰ ਕੀਤੀ ਸੀ। ਉਹ ਉਥੇ ਕੁਝ ਸਮਾਂ ਬਿਤਾਉਣਾ ਚਾਹੁੰਦੇ ਸੀ। ਅਧਿਆਤਮਕ ਤਜ਼ਰਬੇ ਨੂੰ ਪ੍ਰਾਪਤ ਕਰਨ ਲਈ ਚੁਨਰੀਵਾਲਾ ਮਾਤਾ ਜੀ ਨੇ ਬਹੁਤ ਛੋਟੀ ਉਮਰੇ ਹੀ ਆਪਣਾ ਜੱਦੀ ਘਰ ਛੱਡ ਦਿੱਤਾ ਤੇ ਅੰਬਾਜੀ ਮੰਦਰ ਦੇ ਨੇੜੇ ਇਕ ਛੋਟੀ ਜਿਹੀ ਗੁਫਾ ਬਣਾਈ ਜਿਸ ‘ਚ ਉਹ ਰਹਿੰਦੇ ਸੀ।