ਨਵੀਂ ਦਿੱਲੀ . ਰਿਲਾਂਇਸ ਜਿਓ ਨੇ ਆਪਣੇ ਗ੍ਰਾਹਕਾਂ ਨੂੰ ਇੱਕ ਹੋਰ ਨਵਾਂ ਤੋਹਫਾ ਦਿੱਤਾ ਹੈ। ਜਿਓ ਹੁਣ ਪੂਰੇ ਇੰਡੀਆ ‘ਚ ਹਰ ਵਾਈਫਾਈ ਤੇ ਫ੍ਰੀ ਵੀਡਿਓ ਤੇ ਵਾਇਸ ਕਾਲ ਦੀ ਸਰਵਿਸ ਦੇ ਰਿਹਾ ਹੈ। ਇਹ ਸਰਵਿਸ ਕਿਸੇ ਵੀ ਵਾਈਫਾਈ ‘ਤੇ ਚਲ ਸਕਦੀ ਹੈ, ਮਤਲਬ ਘਰ ਜਾਂ ਆਫਿਸ ਅਤੇ ਬਾਹਰ ਕਿਸੇ ਵੀ ਫ੍ਰੀ ਵਾਈਫਾਈ ‘ਤੇ ਸਵਿਚ ਕਰ ਕੇ ਵੀਡਿਓ ਤੇ ਵਾਇਸ ਕਾਲ ਕੀਤੀ ਜਾ ਸਕਦੀ ਹੈ। ਸ਼ਰਤ ਸਿਰਫ ਇੰਨੀ ਹੈ ਕਿ ਤੁਹਾਡੇ ਕੋਲ ਵਾਇਸ ਪਲਾਨ ਵੀ ਹੋਣਾ ਚਾਹੀਦਾ ਹੈ।

ਆਪਣੇ ਇਨਡ੍ਰਾਇਡ ਮੋਬਾਇਲ ‘ਤੇ ਸੈਟਿੰਗ ‘ਚ ਜਾ ਕੇ ਵਾਈਫਾਈ ਕਾਲਿੰਗ ਨੂੰ ਇਨੇਬਲ ਕਰਨਾ ਹੈ। ਜੇਕਰ ਤੁਹਾਡੇ ਕੋਲ ਆਈਓਐਸ ਹੈ ਤਾਂ ਫੋਨ ਸੈਟਿੰਗ ‘ਚ ਜਾ ਕੇ ਵਾਈਫਾਈ ਕਾਲ ਇਨੇਬਲ ਕਰਨੀ ਹੈ। ਜੇਕਰ ਤੁਹਾਡਾ ਫੋਨ ਕੰਪੈਟੇਬਲ ਹੋਇਆ ਤਾਂ ਹੀ ਤੁਹਾਨੂੰ ਵਾਈਫਾਈ ਕਾਲਿੰਗ ਵਾਲੀ ਆਪਸ਼ਨ ਨਜ਼ਰ ਆਵੇਗੀ।

ਰਿਲਾਂਇਸ ਇਸ ‘ਤੇ ਪਿਛਲੇ ਕੁਝ ਮਹੀਨਿਆਂ ਤੋਂ ਕੰਮ ਕਰ ਰਿਹਾ ਸੀ ਜਿਸ ਦੀ ਟੈਸਟਿੰਗ ਪੂਰੀ ਹੋਣ ਤੋ ਬਾਅਦ ਇਹ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਇਹ ਸਿਰਫ ਕੁੱਝ ਹੀ ਕੰਪਨੀਆਂ ਦੇ ਕੁੱਝ ਮਾਡਲਾਂ ‘ਤੇ ਕੰਮ ਕਰੇਗੀ।
ਜਿਓ ਇਸ ਵੇਲੇ ਨੇਸ਼ਨ ਵਾਇਡ 150 ਸਮਾਰਟਫੋਂਨਾ ‘ਚ ਮੋਜੂਦ ਹੈ। ਉਪਭੋਗਤਾ ਆਪਣੇ ਮੋਜੂਦਾ ਜਿਓ ਨੰਬਰ ਤੋ ਵੀਡਿਓ ਤੇ ਵੋਆਇਸ ਕਾਲ, ਕਰ ਜਾਂ ਰਿਸੀਵ ਕਰ ਸਰਦੇ ਹਨ। ਇਸ ਦੇ ਕੋਈ ਐਡੀਸ਼ਨਲ ਚਾਰਜ ਨਹੀਂ ਲਗਣਗੇ।
Note: ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ https://chat.whatsapp.com/Fb9tOwA2fVfLyWX0sBTcdM ‘ਤੇ ਕਲਿੱਕ ਕਰਕੇ ਸਾਡੇ ਵਟਸਐਪ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।