ਪਰਮੀਸ਼ ਦੀ ਸੋਨਮ ਬਾਜਵਾ ਨਾਲ ਪਹਿਲੀ ਫਿਲਮ ‘ਜਿੰਦੇ ਮੇਰੀਏ’ 24 ਨੂੰ ਹੋਵੇਗੀ ਰਿਲੀਜ਼

0
1197

ਜਲੰਧਰ . ਨਵੇਂ ਸਾਲ ‘ਤੇ ਪੰਕਜ ਬਤਰਾ ਇਕ ਵਾਰ ਫਿਰ ਤਿਆਰ ਹਨ ਆਪਣੀ  ਨਵੀਂ ਫਿਲਮ ਨੂੰ ਵੱਡੇ ਪਰਦੇ ਤੇ ਲੈ ਕੇ। ਜਿੰਦੇ ਮੇਰੀਏ ਜੋ ਕੀ ਇਕ ਰੋਮਾਂਟਿਕ ਫਿਲਮ ਹੋਵੇਗੀ। ਇਸ ਵਿਚ ਮੁੱਖ ਕਲਾਕਾਰ ਪਰਮੀਸ਼ ਵਰਮਾ, ਸੋਨਮ ਬਾਜਵਾ, ਨਵਨੀਤ ਕੋਰ ਡਿਲੋ, ਹੋਬੀ ਧਾਲੀਵਾਲ, ਯੁਵਰਾਜ ਹੰਸ, ਮਲਕੀਤ ਰੋਨੀ ਤੇ ਅਨੀਤਾ ਦੇਵਗਨ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ ‘ਚ ਪਰਮੀਸ਼ ਇੱਕ ਕਾਮਯਾਬ ਇਨਸਾਨ ਬਣਨਾ ਚਾਹੁੰਦੇ ਹਨ ਪਰ ਇਹ ਦੌੜ ਉਸ ਨੂੰ ਡਰੱਗ ਤਸਕਰੀ ਦੀ ਦੁਨੀਆ ‘ਚ ਲੈ ਜਾਉਂਦੀ ਹੈ। ਇਹ ਲਵ ਸਟੋਰੀ ਮਾਫੀਆ ਅਤੇ ਡਰੱਗ ਡੀਲਿੰਗ ਬਾਰੇ ਵੀ ਕਾਫੀ ਕੁੱਝ ਦੱਸਦੀ ਹੈ।
ਇਸ ਫਿਲਮ ਤੋ ਪਹਿਲਾਂ ਪੰਕਜ ਹਾਈ ਐੰਡ ਯਾਰੀਆਂ, ਸੱਜਣ ਸਿੰਘ ਰੰਗਰੂਟ ਤੇ ਚੰਨਾ ਮੇਰਿਆ ਡਾਇਰੈਕਟ ਕਰ ਚੁੱਕੇ ਹਨ। ਜਿੰਦੇ ਮੇਰੀਏ 24 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਸ ਦਾ ਟ੍ਰੇਲਰ 18 ਦਸੰਬਰ ਨੂੰ ਰਿਲੀਜ਼ ਹੋਇਆ ਜਿਸ ਨੂੰ ਹੁਣ ਤੱਕ ਚਾਰ ਮੀਲਿਅਨ ਲੋਕ ਵੇਖ ਚੁੱਕੇ ਹਨ। ਦਰਸ਼ਕ ਇਸ ਨੂੰ ਪਸੰਦ ਵੀ ਕਰ ਰਹੇ ਹਨ। ਨਾਲ ਹੀ ਫਿਲਮ ਦਾ ਪਹਿਲਾ ਗਾਣਾ ਕਲੋਲਾਂ ਯੂਟਿਯੂਬ ‘ਤੇ 12ਵੇਂ ਨੰਬਰ ‘ਤੇ ਟ੍ਰੇਂਡ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸੱਜਣ ਸਿੰਘ ਰੰਗਰੂਟ ਸਭ ਤੋ ਜ਼ਿਆਦਾ ਚੱਲਣ ਵਾਲੀ ਅਤੇ ਕਮਾਈ ਕਰਨ ਵਾਲੀ ਫਿਲਮ ਹੈ।