ਜਾਪਾਨ ਦੀ ਦਵਾ ‘ਅਵਿਗਾਨ’ ਕਰੇਗੀ ਕੋਰੋਨਾ ਦਾ ਸਫਾਇਆ ! ਪੀਐਮ ਨੇ ਕਿਹਾ- ਟੈਸਟ ਸਫ਼ਲ

0
1914

ਨਵੀਂ ਦਿੱਲੀ. ਪੂਰੀ ਦੁਨੀਆਂ ਦੇ ਵਿਗਿਆਨੀ ਕੋਰੋਨਾ ਦੇ ਇਲਾਜ਼ ਲਈ ਦਵਾ ਬਨਾਉਣ ਤੇ ਲੱਗੇ ਹੋਏ ਹਨ। ਇਹ ਖਬਰ ਸਾਹਮਣੇ ਆਈ ਹੈ ਕਿ ਜਾਪਾਨ ਦੀ ਫੂਜੀਫਿਲਮ ਕੰਪਨੀ ਨੇ ਕੋਰੋਨਾ ਦਾ ਇਲਾਜ਼ ਲੱਭ ਲਿਆ ਹੈ। ਇਸ ਕੰਪਨੀ ਨੇ ਅਵਿਗਾਨ ਨਾਂ ਦੀ ਦਵਾ ਬਣਾਈ ਹੈ, ਜੋ ਟੈਸਟਿੰਗ ਤੇ ਚੱਲ ਰਹੀ ਸੀ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਟੈਸਟਿੰਗ ਕਾਮਯਾਬ ਹੋ ਗਈ ਹੈ।

ਜਾਪਾਨ ਦੇ ਪ੍ਰਧਾਨ ਮੰਤਰੀ ‘ਸ਼ਿੰਜੋ ਆਬੇ’ ਨੇ ਖੁਦ ਲੋਕਾਂ ਸਾਹਮਣੇ ਆ ਕੇ ਕਿਹਾ ਹੈ ਕਿ ਕੋਰੋਨਾ ਦਾ ਸਾਡੇ ਵਿਗਿਆਨੀਆਂ ਨੇ ਸਫਲਤਾਪੂਰਵਕ ਕੋਰੋਨਾ ਨਾਲ ਲੜਨ ਲਈ ਇਸ ਦਵਾਈ ਨੂੰ ਤਿਆਰ ਕਰ ਲਿਆ ਹੈ। ਆਬੇ ਦਾ ਕਹਿਣਾ ਹੈ ਕਿ ਇਸ ਦਵਾ ਦਾ ਅਸੀਂ ਦਰਜ਼ਨਾਂ ਕੋਰੋਨਾ ਪੀੜਿਤ ਲੋਕਾਂ ਤੇ ਟੈਸਟ ਕੀਤਾ ਹੈ, ਜਿਸ ਦੇ ਨਤੀਜ਼ੇ ਹੁਣ ਤੱਕ ਕਾਮਯਾਬ ਹੀ ਨਿਕਲੇ ਹਨ। ਜਾਪਾਨ ਦੇ ਵਿਗਿਆਨੀਆਂ ਮੁਤਾਬਿਕ ਟੈਸਟਿੰਗ ਦਾ ਕੰਮ ਪੂਰਾ ਹੋ ਚੁੱਕਾ ਹੈ। ਸਰਕਾਰ ਹੁਣ ਛੇਤੀ ਹੀ ਇਸ ਦਵਾਈ ਨੂੰ ਮਨਜ਼ੂਰੀ ਦੇ ਕੇ ਇਸ ਦੀ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕਰ ਦੇਵੇਗੀ। ਜਾਪਾਨ ਦੇ ਪੀਐਮ ਆਬੇ ਨੇ ਇਹ ਵੀ ਕਿਹਾ ਕਿ ਪ੍ਰੋਡਕਸ਼ਨ ਤੋਂ ਬਾਅਦ ਹੀ ਇਸ ਦਵਾਈ ਨੂੰ ਬਾਕੀ ਦੇਸ਼ਾਂ ਵਿਚ ਸਪਲਾਈ ਕੀਤਾ ਜਾਵੇਗਾ।

ਇਹ ਖ਼ਬਰ ਬੜੀ ਤੇਜ਼ੀ ਨਾਲ ਦੁਨੀਆ ਭਰ ‘ਚ ਵਾਇਰਲ ਹੋ ਰਹੀ ਹੈ। ਇਸ ਚ ਦਾਅਵਾ ਕੀਤਾ ਜਾ ਰਿਹਾ ਹੈ ਕੇ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹੈ, ਪਰ ਅਜਿਹਾ ਕੁਝ ਨਹੀਂ ਹੈ।

ਨੋਟ : ਅਸੀਂ ਵੀ ਗਲਤੀ ਨਾਲ ਇਹ ਖ਼ਬਰ ਚਲਾ ਦਿੱਤੀ ਸੀ, ਜਿਸ ਲਈ ਮੁਆਫੀ ਚਾਹੁੰਦੇ ਹਾਂ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।