ਜਲੰਧਰ, 1 ਅਪ੍ਰੈਲ | ਸ਼ਹਿਰ ਦੇ ਸੀਨੀਅਰ ਐਡਵੋਕੇਟ ਨਰਿੰਦਰ ਬਜਾਜ ਦਾ ਸੋਮਵਾਰ ਸ਼ਾਮ ਇੱਕ ਨਿੱਜੀ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ ਇੱਕ ਹਫਤੇ ਤੋਂ ਲੀਵਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਹਸਪਤਾਲ ‘ਚ ਭਰਤੀ ਸਨ। ਹਫਤੇ ਦੌਰਾਨ ਉਨ੍ਹਾਂ ਦੀਆਂ ਕਈ ਵਾਰ ਸਰਜਰੀ ਹੋਈ ਪਰ ਉਹ ਰਿਕਵਰ ਨਹੀਂ ਕਰ ਸਕੇ।
ਨਰਿੰਦਰ ਬਜਾਜ ਜੀਐਸਟੀ ਦੇ ਐਕਸਪਰਟ ਸਨ ਅਤੇ ਅਜਿਹੇ ਕੇਸਾਂ ਨੂੰ ਬਖੂਬੀ ਡੀਲ ਕਰਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਇੱਕ ਅਪ੍ਰੈਲ ਨੂੰ ਮਾਡਲ ਟਾਊਨ ਸ਼ਮਸ਼ਾਨਘਾਟ ‘ਚ ਹੋਵੇਗਾ।
ਨਰਿੰਦਰ ਬਜਾਜ ਦੇ ਪਰਿਵਾਰ ‘ਚ ਪਤਨੀ ਨਿਰੁਪਮਾ ਬਜਾਜ, ਬੇਟਾ ਸੀਏ ਤੁਸ਼ਾਰ ਬਜਾਜ ਅਤੇ ਬੇਟਾ ਸ਼ਿਵੇਸ਼ ਬਜਾਜ ਹਨ।