ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਚ ਮੌ.ਤ, ਮ੍ਰਿ.ਤਕ ਦੇ.ਹ ਪਿੰਡ ਪਹੁੰਚਣ ‘ਤੇ ਧਾਹਾਂ ਮਾਰ ਰੋਇਆ ਪਰਿਵਾਰ

0
8551

ਬਰਨਾਲਾ, 2 ਅਪ੍ਰੈਲ | ਕੈਨੇਡਾ ‘ਚ ਸਟੱਡੀ ਵੀਜ਼ੇ ‘ਤੇ ਗਏ ਭਦੌੜ ਦੇ ਨੌਜਵਾਨ ਸੁਖਚੈਨ ਸਿੰਘ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਕਰੀਬ 19 ਦਿਨਾਂ ਬਾਅਦ ਉਸ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਪਰਿਵਾਰਕ ਮੈਂਬਰ ਆਪਣੇ ਲੜਕੇ ਦੀ ਲਾਸ਼ ਦੇਖ ਕੇ ਰੋਣ ਲੱਗੇ। ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਬੜੇ ਹੀ ਗਮਗੀਨ ਮਾਹੌਲ ‘ਚ ਕੀਤਾ ਗਿਆ।

ਲਾਸ਼ ਨੂੰ ਭਾਰਤ ਲਿਆਉਣ ‘ਚ ਸਰਕਾਰ ਨੇ ਨਹੀਂ ਮਦਦ ਕੀਤੀ। ਕੈਨੇਡਾ ‘ਚ ਰਹਿੰਦੇ ਮ੍ਰਿਤਕ ਦੇ ਦੋਸਤਾਂ ਨੇ ਹਿੰਮਤ ਜਤਾਈ ਤੇ ਸੁਖਚੈਨ ਦੀ ਲਾਸ਼ ਭਾਰਤ ਭੇਜੀ।

ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਸੁਖਚੈਨ ਸਿੰਘ ਕਰੀਬ ਤਿੰਨ ਸਾਲ ਪਹਿਲਾਂ ਪੜ੍ਹਾਈ ਅਤੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ। ਜਿੱਥੇ ਸੜਕ ਹਾਦਸੇ ‘ਚ ਉਸ ਦੀ ਮੌਤ ਹੋ ਗਈ। ਕਰੀਬ 19 ਦਿਨਾਂ ਬਾਅਦ ਉਸ ਦੀ ਲਾਸ਼ ਪਿੰਡ ਪੁੱਜੀ।

ਪਰਿਵਾਰ ਲਈ ਇਹ ਬਹੁਤ ਹੀ ਦੁਖਦਾਈ ਖਬਰ ਹੈ ਕਿਉਂਕਿ ਪਰਿਵਾਰ ਦੇ ਸੂਝਵਾਨ ਅਤੇ ਨੌਜਵਾਨ ਪੁੱਤਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲਾਸ਼ ਲਿਆਉਣ ‘ਚ ਕੋਈ ਮਦਦ ਨਹੀਂ ਕੀਤੀ, ਜਦਕਿ ਮ੍ਰਿਤਕ ਨੌਜਵਾਨ ਦੇ ਦੋਸਤਾਂ ਨੇ ਲਾਸ਼ ਨੂੰ ਭਾਰਤ ਭੇਜਣ ‘ਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਇਸ ਸੋਗ ਕਾਰਨ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ। ਰੱਬ ਕਿਸੇ ਵੀ ਪਰਿਵਾਰ ਨੂੰ ਅਜਿਹਾ ਦੁੱਖ ਨਾ ਦੇਵੇ।