ਜਲੰਧਰ ਦੇ ਗੁਰੂ ਨਾਨਕ ਪੂਰਾ ਵੈਸਟ ‘ਚ ਸਨਸਨੀਖੇਜ਼ ਵਾਰਦਾਤ- ਬਜੁਰਗ ਦਾ ਬੇਰਹਿਮੀ ਨਾਲ ਕਤਲ, ਬੇਟਾ ਪੁਲਿਸ ਗਿਰਫਤ ‘ਚ

0
3278

ਜਲੰਧਰ. ਸ਼ਹਿਰ ਦੇ ਵੈਸਟ ਗੁਰੂ ਨਾਨਰ ਪੂਰਾ ਇਲਾਕੇ ਵਿੱਚ ਇਕ ਇਕ ਬੇਟੇ ਵਲੋਂ ਹੀ ਆਪਣੇ ਪਿਤਾ ਨੂੰ ਬੇਰਹਮੀ ਨਾਲ ਕਤਲ ਕਰਨ ਦੀ ਸਨਸਨੀਖੇਜ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਘਟਨਾ ਦੇ ਪਿੱਛੇ ਘਰੇਲੂ ਝਗੜੇ ਨੂੰ ਕਾਰਨ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਬੇਟੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਆਰੋਪੀ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ। ਗੁਰੂ ਨਾਨਕਪੁਰਾ ਵੈਸਟ ਵਿੱਚ ਇਸ ਕਤਲ ਦੀ ਵਾਰਦਾਤ ਨਾਲ ਲੌਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਜਾਣਕਾਰੀ ਅਨੁਸਾਰ 60 ਸਾਲ ਦੇ ਵਿਅਕਤੀ ਭੋਪਾਲ ਸਿੰਘ ਰਾਣਾ ਦਾ ਉਸਦੇ ਪੁੱਤਰ ਦਿਨੇਸ਼ ਨੇ ਘਰੇਲੂ ਝਗੜੇ ਕਾਰਨ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

  • ਇਸ ਖਬਰ ਨੂੰ ਹੋਰ ਜਾਣਕਾਰੀ ਮਿਲਦੀਆਂ ਹੀ ਇਸਨੂੰ ਅਪਡੇਟ ਕੀਤਾ ਜਾਵੇਗਾ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ  ਨਾਲ ਵੀ ਜ਼ਰੂਰ ਜੁੜੋ)