ਜਲੰਧਰ| ਜਲੰਧਰ ਵਿਚ ਅੱਜ ਪੁਲਿਸ ਨਾਕੇ ਉਤੇ ਇਕ ਨੌਜਵਾਨ ਨੂੰ ਰੋਕਣ ਉਤੇ ਉਕਤ ਨੌਜਵਾਨ ਤੇ ਉਸਦੀ ਮਾਤਾ ਟਰੈਫਿਕ ਪੁਲਿਸ ਵਾਲਿਆਂ ਨਾਲ ਉਲਝ ਗਏ। ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਵਧ ਗਿਆ। ਇਸ ਵਿਚਾਲੇ ਕਿਸੇ ਨੇ ਇਸਦੀ ਵੀਡੀਓ ਬਣਾ ਕੇ ਨੈੱਟ ਉਤੇ ਪਾ ਦਿੱਤੀ। ਜਿਸ ਤੋਂ ਬਾਅਦ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਜਲੰਧਰ ਸ਼ਹਿਰ ਵਿਚ ਮੋਟਰਸਾਈਕਲ ਉਤੇੇ ਜਾ ਰਹੇ ਮਾਂ-ਪੁੱਤ ਨੂੰ ਟਰੈਫਿਕ ਪੁਲਿਸ ਨੇ ਰੋਕ ਕੇ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਕਤ ਨੌਜਵਾਨ ਲਈ ਆਵਾਰਾ ਤੇ ਗੈਂਗਸਟਰ ਸ਼ਬਦ ਵਰਤੇ। ਜਿਸ ਤੋਂ ਬਾਅਦ ਉਕਤ ਨੌਜਵਾਨ ਦੀ ਮਾਤਾ ਪੁਲਿਸ ਵਾਲਿਆਂ ਨਾਲ ਉਲਝ ਪਈ।
ਨੌਜਵਾਨ ਦੀ ਮਾਤਾ ਨੇ ਪੁੱਤ ਨੂੰ ਗੈਂਗਸਟਰ ਕਹਿਣ ਉਤੇ ਪੁਲਿਸ ਵਾਲਿਆਂ ਨੂੰ ਖਰੀਆਂ-ਖਰੀਆਂ ਸੁਣਾਈਆਂ। ਮਾਤਾ ਨੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਕਿ ਗੈਂਗਸਟਰ ਤਾਂ ਤੁਹਾਡੇ ਕੋਲੋਂ ਫੜ ਨਹੀਂ ਹੁੰਦੇ ਤੇ ਚੰਗੇ ਭਲੇ ਮੁੰਡਿਆਂ ਨੂੰ ਤੁਸੀਂ ਪ੍ਰੇਸ਼ਾਨ ਕਰਦੇ ਹੋ। ਮਾਮਲਾ ਵੱਧਦਾ ਦੇਖ ਕੇ ਕੋਲ ਖੜ੍ਹੇ ਕੁਝ ਲੋਕਾਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ https://bit.ly/3Iay74n ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)