ਜਲੰਧਰ ਦੇ 9 ਮਰੀਜ਼ਾਂ ਵਿਚੋਂ ਨਿਊ ਰਸੀਲਾ ਨਗਰ, ਮੰਜੀਤ ਨਗਰ ਦੇ ਵੀ ਮਾਮਲੇ, ਨਿਜਾਤਮ ਨਗਰ ਦੇ ਮਾਂ-ਬੇਟਾ ਨੇ ਕੋਰੋਨਾ ਜੰਗ ਜਿੱਤੀ

    0
    8725

    ਜਲੰਧਰ. ਅੱਜ ਸਵੇਰੇ ਜਲੰਧਰ ਤੋਂ 9 ਹੋਰ ਕੋਰੋਨਾ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸਨ। ਜਿਸ ਨਾਲ ਜਿਲ੍ਹੇ ਵਿੱਚ ਹੁਣ ਕੋਰੋਨਾ ਦੇ ਮਾਮਲੇ ਵੱਧ ਕੇ 62 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਵੱਧ ਕੇ 286 ਹੋ ਗਈ ਹੈ ਤੇ ਕੁੱਲ 16 ਮੌਤਾਂ ਹੋਈਆਂ ਹਨ।

    ਜਲੰਧਰ ਹੁਣ ਮਾਮਲੇ ਵੱਧ ਕੇ ਮੁਹਾਲੀ ਦੇ ਬਰਾਬਰ 62 ਹੋ ਗਏ। ਜਲੰਧਰ ਹੁਣ ਸੂਬੇ ਵਿੱਚ ਮੁਹਾਲੀ ਦੇ ਨਾਲ ਕੋਰੋਨਾ ਮਾਮਲਿਆਂ ਨੂੰ ਲੈ ਕੇ ਪਹਿਲੇ ਨੰਬਰ ਉੱਤੇ ਪਹੁੰਚ ਗਿਆ ਹੈ।

    ਅੱਜ ਕੁੱਲ 9 ਮਾਮਲੇ ਜਲੰਧਰ ਤੋਂ ਸਾਹਮਣੇ ਆਏ ਹਨ ਇਨ੍ਹਾਂ ਮਾਮਲਿਆਂ ਦੀ ਪਾਜ਼ੀਟਿਵ ਰਿਪੋਰਟ ਫਰੀਦਕੋਟ ਤੋਂ ਸਾਹਮਣੇ ਆਈ ਹੈ। ਇਸ ਸੰਬੰਧੀ ਸਰਕਾਰ ਦੇ ਵੱਡੇ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ।

    ਬਸਤੀ ਦਾਨਿਸ਼ਮੰਦਾ ਤੋਂ 46 ਸਾਲ ਦੀ ਇਕ ਮਹਿਲਾ ਤੇ ਨਿਊ ਰਸੀਲਾ ਨਗਰ ਤੋਂ 55 ਵਰ੍ਹੇਆਂ ਦੀ ਔਰਤ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

    ਮੰਜੀਤ ਨਗਰ ਤੋਂ 30 ਸਾਲ ਦੇ ਅਤੇ 31 ਸਾਲ ਦੇ ਨੌਜਵਾਨ, ਬਸਤੀ ਸ਼ੇਖ ਤੋਂ 39 ਸਾਲ ਦੀ ਔਰਤ ਕੋਰੋਨਾ ਪਾਜ਼ੀਟਿਵ ਆਈ ਹੈ।

    ਪੱਕਾ ਬਾਗ ਦੇ 70 ਸਾਲ ਦੇ ਬੁਜ਼ੁਰਗ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

    ਜਲੰਧਰ ਦੇ ਮਾਂ-ਬੇਟਾ ਕੋਰੋਨਾ ਤੋਂ ਜਿੱਤੇ ਜੰਗ

    ਜਲੰਧਰ ਦੇ ਨਿਜਾਤਮ ਨਗਰ ਦੀ ਰਹਿਣ ਵਾਲੀ ਮਾਂ ਸਵਰਨਾ ਛਾਬੜਾ ਦੇ ਨਾਲ ਉਨ੍ਹਾਂ ਦਾ ਬੇਟਾ ਰਵੀ ਛਾਬੜਾ ਵੀ ਕੋਰੋਨਾ ਨੈਗੇਟਿਵ ਆਇਆ ਹੈ। ਰਵੀ ਛਾਬੜਾ ਵੀ ਅੱਜ ਘਰ ਪਰਤ ਰਿਹਾ ਹੈ। ਮਾਂ ਅਤੇ ਬੇਟੇ ਦੋਵਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

    ਨਿਜਾਤਮ ਨਗਰ ਲਈ ਇਹ ਖੁਸ਼ਖਬਰੀ ਹੈ। ਤੁਹਾਨੂੰ ਦੱਸ ਦਈਏ ਕਿ ਜਲੰਧਰ ਸ਼ਹਿਰ ਦਾ ਪਹਿਲਾ ਮਰੀਜ਼ ਨਿਜਤਮ ਸ਼ਹਿਰ ਵਿਚ ਹੀ ਮਿਲਿਆ ਸੀ।

    ਪੁਲਿਸ ਨੇ ਵਧਾਈ ਸ਼ਹਿਰ ਵਿੱਚ ਸਖ਼ਤੀ

    • ਜਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ 16 ਹੌਟਸਪੋਟ ਤੇ ਕੰਟੋਨਮੈਂਟ ਜੋਨਾਂ ਵਿੱਚ ਸਖ਼ਤੀ ਨੂੰ ਹੋਰ ਵਧਾ ਦਿੱਤੀ ਜਾਵੇਗੀ। 1600 ਪੁਲਿਸ ਕਰਮਚਾਰੀਆਂ ਨਾਲ ਇਨ੍ਹਾਂ ਇਲਾਕਿਆਂ ਵਿੱਚ ਤਿੰਨ ਪਧਰੀ ਸੁਰਖਿਆਂ ਵਧਾਈ ਜਾਵੇਗੀ।
    • ਪਹਿਲਾਂ ਕਿਹਾ ਜਾ ਰਿਹਾ ਸੀ ਕਿ ਲਾਕਡਾਊਨ 3 ਮਈ ਨੂੰ ਖੋਲਣ ਲਈ ਪੰਜਾਬ ਸਰਕਾਰ ਵਿਚਾਰ ਵੀ ਕਰ ਰਹੀ ਸੀ। ਇਸ ਲਈ ਪੰਜਾਬ ਸਰਕਾਰ ਨੇ 20 ਮੈਂਬਰੀ ਕਮੇਟੀ ਵੀ ਬਣਾ ਲਈ ਹੈ। ਪਰ ਹਾਲਾਤ ਜਿਸ ਤਰ੍ਹਾਂ ਖਰਾਬ ਹੁੰਦੇ ਜਾ ਰਹੇ ਹਨ।
    • ਪੰਜਾਬ ਦੇ ਜਲੰਧਰ, ਮੁਹਾਲੀ, ਪਟਿਆਲਾ, ਲੁਧਿਆਣਾ ਤੇ ਪਠਾਨਕੋਟ ਵਿੱਚ ਜੋ ਹਾਲਾਤ ਬਣੇ ਹੋਏ ਹਨ। ਇਨ੍ਹਾਂ ਜਿਲ੍ਹਿਆਂ ਵਿੱਚ ਕਰਫਿਊ ਵਿੱਚ ਢਿੱਲ ਦਿੱਤੇ ਜਾਣ ਦੇ ਬਿਲਕੁਲ ਵੀ ਆਸਾਰ ਨਹੀਂ ਹਨ।

    ਘਰ ਵਿੱਚ ਰਹੋਗੇ ਤਾਂ ਹੀ ਸੇਫ ਰਹੋਗੇ

    ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।