ਜਲੰਧਰ | ਥਾਣਾ ਕਰਤਾਰਪੁਰ ਵਿੱਚ ਚੋਰੀ ਦੇ ਇੱਕ ਅਰੋਪੀ ਨੇ ਆਤਮ ਹੱਤਿਆ ਕਰ ਲਈ। ਮਰਨ ਵਾਲੇ ਦਾ ਨਾਂ ਜਤਿੰਦਰ ਸਿੰਘ ਹੈ ਜਿਸ ਦੀ ਉਮਰ 18-19 ਸਾਲ ਦੱਸੀ ਜਾ ਰਹੀ ਹੈ। ਇਹ ਪਿੰਡ ਮੁੱਦੋਵਾਲ, ਜਿਲਾ ਕਪੂਰਥਲਾ ਦਾ ਰਹਿਣ ਵਾਲਾ ਸੀ। ਕਰਤਾਰਪੁਰ ਪੁਲਿਸ ਨੇ ਆਤਮਹੱਤਿਆ ਕਰਨ ਵਾਲੇ ਨੂੰ ਚੋਰੀ ਦੇ ਅਰੋਪ ਵਿਚ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਨੂੰ ਕੱਲ ਮਾਣਯੋਗ ਕੋਰਟ ‘ਚ ਵੀ ਪੇਸ਼ ਕੀਤਾ ਸੀ ।
ਜਤਿੰਦਰ ਦੀ ਸੁਸਾਇਡ ਤੋਂ ਬਾਅਦ ਪਿੰਡ ਵਾਸੀਆਂ ਨੇ ਥਾਣਾ ਕਰਤਾਰਪੁਰ ਦਾ ਘਿਰਾਓ ਕੀਤਾ ਗਿਆ ਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ। ਡਿਊਟੀ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਉੱਤੇ ਕਤਲ ਦੀ ਧਾਰਾ ਲਗਾਉਣ ਦੀ ਮੰਗ ਕੀਤੀ ।
ਵੇਖੋ ਵੀਡੀਓ
ਕਰਤਾਰਪੁਰ ਦੇ ਡੀਐਸਪੀ ਸੁਖਪਾਲ ਸਿੰਘ ਮੁਤਾਬਿਕ ਆਤਮਹੱਤਿਆ ਕਰਨ ਵਾਲੇ ਉੱਤੇ ਪਹਿਲਾਂ ਵੀ ਚੋਰੀ ਦਾ ਮਾਮਲਾ ਦਰਜ ਸੀ। ਕੁਝ ਦਿਨ ਪਹਿਲਾਂ ਦੋ ਵਿਅਕਤੀਆਂ ਨੂੰ ਚੋਰੀ ਦੇ ਅਰੋਪ ਵਿਚ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਇਸ ਦਾ ਨਾਂ ਵੀ ਆਇਆ ਸੀ। ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੇ ਆਤਮ ਹੱਤਿਆ ਕਰ ਲਈ। ਜੱਜ ਸਾਹਿਬ ਦੀ ਨਿਗਰਾਨੀ ਵਿੱਚ ਪੋਸਟਮਾਰਟਮ ਕੀਤਾ ਗਿਆ ਹੈ। ਰਿਪੋਰਟ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਡਿਊਟੀ ਅਫ਼ਸਰ ਥਾਣਾ ਮੁਨਸ਼ੀ ਤੇ ਇੱਕ ਹੋਰ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।







































