ਜਲੰਧਰ : ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਪਤੀ ਦਾ ਕੀਤਾ ਬੇਰਹਿਮੀ ਨਾਲ ਕਤਲ; 3 ਬੱਚਿਆਂ ਦੇ ਸਿਰ ਤੋਂ ਉਠਿਆ ਬਾਪ ਦਾ ਸਾਇਆ

0
675

ਜਲੰਧਰ/ਸਿੱਧਵਾਂ ਬੇਟ, 31 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਤਲੁਜ ਦਰਿਆ ਨਜ਼ਦੀਕ ਪੈਂਦੇ ਪਿੰਡ ਮੱਧੇਪੁਰ ਵਿਖੇ ਪਤਨੀ ਵੱਲੋਂ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਬਲਜੀਤ ਕੌਰ ਜੋ ਕਿ 3 ਬੱਚਿਆਂ ਦੀ ਮਾਂ ਹੈ, ਦੇ ਰਿਲੇਸ਼ਨ ਕਿਸੇ ਵਿਅਕਤੀ ਨਾਲ ਸਨ ਜੋ ਕਿ ਅਕਸਰ ਹੀ ਇਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ, ਜਿਸ ਦਾ ਬਲਜੀਤ ਕੌਰ ਦਾ ਪਤੀ ਗੁਰਦੀਪ ਸਿੰਘ ਵਿਰੋਧ ਕਰਦਾ ਸੀ।

ਬੀਤੀ ਰਾਤ ਵੀ ਉਕਤ ਪ੍ਰੇਮੀ ਇਨ੍ਹਾਂ ਦੇ ਘਰ ਆਇਆ ਹੋਇਆ ਸੀ, ਜਿਸ ਦਾ ਖ਼ੁਲਾਸਾ ਮਰਨ ਵਾਲੇ ਵਿਅਕਤੀ ਦੇ 13 ਸਾਲ ਦੇ ਲੜਕੇ ਵੱਲੋਂ ਕੀਤਾ ਗਿਆ। ਮੌਕੇ ਉਤੇ ਪਹੁੰਚੇ ਡੀ.ਐਸ.ਪੀ. ਵਿਰਕ ਅਤੇ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।