ਜਲੰਧਰ : ਲਵ-ਮੈਰਿਜ ਕਰਵਾਉਣ ‘ਤੇ ਲੜਕੀ ਦੇ ਭਰਾ ਨੇ ਜੀਜੇ ਦੀ ਕੀਤੀ ਕੁੱਟਮਾਰ; ਘਰ ‘ਤੇ ਵਰ੍ਹਾਈਆਂ ਇੱਟਾਂ

0
807

ਜਲੰਧਰ, 15 ਸਤੰਬਰ | ਸ਼ਹਿਰ ਦੇ ਹਰਦਿਆਲ ਨਗਰ ‘ਚ ਪ੍ਰੇਮ ਵਿਆਹ ਕਰਵਾਉਣ ਵਾਲੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ ਦੇ ਪਰਿਵਾਰ ਤੇ ਘਰ ‘ਤੇ ਹਮਲਾ ਕਰ ਦਿੱਤਾ। ਲੜਕੀ ਦੇ ਭਰਾ ਨੇ ਭੈਣ, ਸੱਸ ਅਤੇ ਪਤੀ ਨੂੰ ਗਲੀ ‘ਚ ਕੁੱਟਿਆ। ਉਨ੍ਹਾਂ ਨੇ ਘਰ ‘ਚ ਦਾਖਲ ਹੋ ਕੇ ਭੰਨਤੋੜ ਵੀ ਕੀਤੀ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ।

ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਲੜਕੀ ਦਾ ਪਰਿਵਾਰ ਵੀ ਹਰਦਿਆਲ ਨਗਰ ਵਿਖੇ ਰਹਿੰਦਾ ਹੈ ਅਤੇ ਉਹ ਇਸ ਪ੍ਰੇਮ ਵਿਆਹ ਦੇ ਖਿਲਾਫ ਸਨ, ਜਿਸ ਕਾਰਨ ਪਹਿਲਾਂ ਵੀ ਹੰਗਾਮਾ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਵੀ ਲੜਕੀ ਦੇ ਮਾਤਾ-ਪਿਤਾ ਨੇ ਉਸ ਦੇ ਸਹੁਰਿਆਂ ‘ਤੇ ਹਮਲਾ ਕਰਕੇ ਘਰ ਦੀ ਭੰਨਤੋੜ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜੇ ਨੂੰ ਅਦਾਲਤ ਤੋਂ ਸੁਰੱਖਿਆ ਦੇ ਹੁਕਮ ਹਨ ਪਰ ਫਿਰ ਵੀ ਉਨ੍ਹਾਂ ‘ਤੇ 2 ਵਾਰ ਹਮਲੇ ਹੋ ਚੁੱਕੇ ਹਨ।

ਲਵ ਮੈਰਿਜ ਕਰਵਾਉਣ ਵਾਲੇ ਸਲੋਨੀ ਅਤੇ ਦਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਵਿਆਹ ਦੇ ਖਿਲਾਫ ਸਨ, ਜਿਸ ਕਾਰਨ ਪਹਿਲਾਂ ਵੀ ਹੰਗਾਮਾ ਹੋ ਚੁੱਕਾ ਹੈ। ਅੱਜ ਵੀ ਸਲੋਨੀ ਦਾ ਭਰਾ 25 ਤੋਂ 30 ਬੰਦਿਆਂ ਨਾਲ ਪਹੁੰਚਿਆ ਹੋਇਆ ਸੀ ਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਆ ਕੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਘਰ ‘ਤੇ ਇੱਟਾਂ ਵੀ ਸੁੱਟੀਆਂ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।

ਸਲੋਨੀ ਨੇ ਦੱਸਿਆ ਕਿ ਉਸ ਦਾ ਹਰਦਿਆਲ ਨਗਰ ‘ਚ ਹੀ ਦਵਿੰਦਰ ਨਾਲ ਅਫੇਅਰ ਚੱਲ ਰਿਹਾ ਸੀ। ਇਸ ਬਾਰੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪਤਾ ਸੀ। ਉਸ ਦੀ ਸੱਸ ਨੇ ਉਸ ਦਾ ਵਿਆਹ ਕਰਵਾਉਣ ਲਈ ਉਸ ਦੇ ਮਾਪਿਆਂ ਨਾਲ ਗੱਲ ਵੀ ਕੀਤੀ ਸੀ ਪਰ ਜਦੋਂ ਉਸ ਦਾ ਪਰਿਵਾਰ ਨਾ ਮੰਨਿਆ ਤਾਂ ਉਨ੍ਹਾਂ ਨੇ ਭੱਜ ਕੇ ਕੋਰਟ ਮੈਰਿਜ ਕਰਵਾ ਲਈ।