ਜਲੰਧਰ : ਭਰਾ ਨੂੰ ਰੱਖੜੀ ਬੰਨ੍ਹ ਕੇ ਵਾਪਸ ਪਰਤ ਰਹੀ ਭੈਣ ਦੀ ਸੜਕ ਹਾਦਸੇ ਚ ਮੌਤ, ਐਕਟਿਵਾ ਦੇ ਉਡੇ ਪਰਖਚੇ

0
2537

ਜਲੰਧਰ, 16 ਅਗਸਤ | ਬੀਤੀ ਦੇਰ ਸ਼ਾਮ ਨਕੋਦਰ ਰੋਡ ਤੇ ਕਾਰ ਅਤੇ ਐਕਟਿਵਾ ਦੀ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਐਕਟਿਵਾ ਦੇ ਪਰਖਚੇ ਉਡ ਗਏ। ਹਾਦਸੇ ਵਿੱਚ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 50 ਸਾਲਾ ਕੁਲਵਿੰਦਰ ਕੌਰ ਵਜੋਂ ਹੋਈ ਹੈ। 





ਜਾਣਕਾਰੀ ਅਨੁਸਾਰ ਉਕਤ ਔਰਤ ਆਪਣੇ ਭਰਾ ਨੂੰ ਰੱਖੜੀ ਬੰਨ੍ਹ ਕੇ ਵਾਪਸ ਆ ਰਹੀ ਸੀ, ਤਾਂ ਨਕੋਦਰ ਰੋਡ ਤੇ ਉਸ ਦੀ ਐਕਟਿਵਾ ਦੀ ਕਾਰ ਨਾਲ ਟੱਕਰ ਹੋ ਗਈ। ਔਰਤ ਅਤੇ ਉਸ ਦੇ ਭਰਾ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਉਹ ਰਾਖੀ ਤੋਂ ਪਹਿਲਾਂ ਮਰ ਜਾਵੇਗੀ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।