ਮਹਿੰਗਾ ਹੋਇਆ ਨਸ਼ੇ ਦਾ ਪੱਤਾ ਨਸ਼ੇੜੀਆਂ ਦੀਆਂ ਟੁੱਟਣੀਆਂ ਸ਼ੁਰੂ

0
2588

ਜਲੰਧਰ . ਕਰਫਿਊ ਦੇ ਚੱਲਦਿਆਂ ਜਿੱਥੇ ਹਰ ਪਾਸੇ ਲੋਕਾਂ ਉਪਰ ਮਹਿੰਗਾਈ ਦਾ ਕਹਿਰ ਵਰ ਰਿਹਾ ਹੈ। ਉੱਥੇ ਹੀ ਪੰਜਾਬ ਵਿਚ ਨਸ਼ਾ ਛਡਾਊ ਕੇਂਦਰਾਂ ਨੇ ਵੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤਾ ਹਨ। ਨਸ਼ੇ ਦੇ ਮਰੀਜਾਂ ਦੀ ਨਸ਼ਾ ਛਡਾਉਣ ਵਾਲੀਆਂ ਦਵਾਈਆਂ ਮਹਿੰਗੀਆਂ ਕਰ ਦਿੱਤੀਆਂ ਹਨ। ਦਵਾਈ ਦਾ ਪੱਤਾ ਪਹਿਲਾ 75 ਰੁਪਏ ਵਿਚ ਮਿਲਦਾ ਸੀ ਹੁਣ 600 ਰੁਪਏ ਦਾ ਕਰ ਦਿੱਤਾ ਹੈ। ਮਰੀਜਾਂ ਦਾ ਕਹਿਣਾ ਹੈ ਕਿ ਉਹ ਇੰਨੀ ਮਹਿੰਗੀ ਦਵਾਈ ਕਿਵੇਂ ਖਰੀਦ ਸਕਦੇ ਨੇ, ਨਾ ਹੀ ਉਹ ਕੋਈ ਕੰਮ ਕਰਦੇ ਹਨ ਤੇ ਨਾ ਹੀ ਉਹਨਾਂ ਨੂੰ ਘਰ ਦੇ ਪੈਸੇ ਦਿੰਦੇ ਹਨ। ਨਸ਼ੇ ਦੇ ਮਰੀਜਾਂ ਨੇ ਇਹ ਵੀ ਕਿਹਾ ਕਿ ਜੇਕਰ ਨਸ਼ਾ ਛਡਾਊ ਕੇਂਦਰਾਂ ਨੇ ਇਹੀ ਵਤੀਰਾ ਰੱਖਣਾ ਹੈ ਤਾਂ ਕੋਰੋਨਾ ਨਾਲ ਅਸੀਂ ਨਹੀਂ ਮਰਾਗੇ ਪਰ ਜੇ ਨਸ਼ਾ ਛਡਾਉਣ ਵਾਲਾ ਪੱਤਾ ਨਾ ਮਿਲਿਆ ਤਾਂ ਕਿਸੇ ਗੱਡੀ ਥੱਲੇ ਆ ਕੇ ਮਰ ਜਾਵਾਗੇ। ਜਦ ਪੱਤਰਕਾਰਾਂ ਨੇ ਨਸ਼ਾ ਛਡਾਊ ਕੇਂਦਰ ਦੇ ਵਰਕਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਇਹ ਕਹਿ ਕੇ ਗੱਲ ਗੋਲਮੋਲ ਕਰ ਦਿੱਤੀ ਕੀ ਅਸੀ ਕੋਈ ਵੀ ਪੱਤਾ ਮਹਿੰਗਾ ਨਹੀ ਕੀਤਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।