ਜਲੰਧਰ ਦੇ ਸ਼ੇਖੋ ਗ੍ਰੈਡ ਹੋਟਲ ਦੇ ਮਾਲਕ ਦੇ ਬੇਟੇ ਦੀ ਇਕ ਹਾਦਸੇ ‘ਚ ਮੌਤ

0
1329

ਜਲੰਧਰ . ਜਿਲ੍ਹੇ ਵਿਚ ਸ਼ਨੀਵਾਰ ਰਾਤ ਨੂੰ ਵੱਡਾ ਹਦਸਾ ਹੋਇਆ ਹੈ। ਨਕੋਦਰ ਰੋਡ ਤੇ ਆਰ ਕੇ ਢਾਬਾ ਦੇ ਨੇੜੇ ਹੋਏ ਹਦਸੇ ਵਿਚ ਜਲੰਧਰ ਦੇ ਇਕ ਨੌਜਵਾਨ ਕਾਰੋਬਾਰੀ ਸਮੇਤ 2 ਲੋਕਾਂ ਦੀ ਮੌਤ ਹੋ ਗਈ ਹੈ।

ਜਾਣਕਾਰੀ ਦੇ ਮੁਤਾਬਿਕ ਹੋਟਲ ਸ਼ੇਖੋ ਗ੍ਰੈਡ ਨੂੰ ਲੀਜ਼ ਤੇ ਚਲਾਉਣ ਵਾਲੇ ਬਲਦੇਵ ਸਿੰਘ ਚੌਹਾਨ ਦਾ ਬੇਟਾ ਅਮਿਤ ਚੌਹਾਨ ਵਾਸੀ ਮਧੂਬਨ ਕਾਲੋਨੀ ਬੀਤੀ ਰਾਤ ਕਰੀਬ 2.30 ਵਜੇ ਆਪਣੇ ਦੋਸਤ ਜਸਪ੍ਰੀਤ ਵਾਸੀ ਕਮਲ ਵਿਹਾਰ ਤੇ ਇਕ ਹੋਰ ਨੌਜਵਾਨ ਪੌਪੀ ਦੇ ਨਾਲ ਹੋਟਲ ਵਿਚੋਂ ਕੰਮ ਖਤਮ ਹੋਣ ਤੋਂ ਬਾਅਦ ਆਪਣੀ ਗੱਡੀ ਵਿਚ ਘਰ ਆ ਰਹੇ ਸੀ।

ਦੱਸਿਆ ਜਾ ਰਿਹਾ ਹੈ ਕਿ ਨਕੋਦਰ ਰੋਡ ਉੱਤੇ ਆਰ ਕੇ ਢਾਬਾ ਦੇ ਨੇੜੇ ਕਾਰ ਪਿਲਰ ਨਾਲ ਟਰਾਅ ਗਈ। ਜਿਵੇਂ ਹੀ ਕਾਰ ਟਕਰਾਈ ਤੇ ਉੱਥੇ ਹੀ ਖੜ੍ਹੀ ਇਕ ਹੋਰ ਕਾਰ ਵਿਚ ਜਾ ਵੱਜੀ। ਹਾਦਸੇ ਵਿਚ ਕਾਰ ਪੂਰੀ ਤਰ੍ਹਾਂ ਖਰਾਬ ਹੋ ਗਈ ਤੇ ਤਿੰਨੋਂ ਦੋਸਤ ਪੂਰੀ ਤਰ੍ਹਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।

ਸੂਚਨਾ ਮਿਲਦੇ ਹੀ ਪੁਲਿਸ ਤੇ 108 ਐਬੂਲੈਂਸ ਮੌਕੇ ਤੇ ਪਹੁੰਚ ਗਈ, ਹਸਪਤਾਲ ਪਹੁੰਚਾਇਆ ਗਿਆ ਤਾਂ ਜਸਪ੍ਰੀਤ ਤੇ ਅਮਿਤ ਚੌਹਾਨ ਦੀ ਮੌਤ ਹੋ ਗਈ ਸੀ।

ਅਮਿਤ ਆਪਣਾ ਪਿਤਾ ਦਾ ਸਾਰਾ ਕੰਮ ਹੁਣ ਆਪ ਹੀ ਦੇਖਦਾ ਸੀ।