ਜਲੰਧਰ : ਸਪੇਅਰ ਪਾਰਟਸ ਕਾਰੋਬਾਰੀ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਲੁੱਟੇ 20 ਹਜ਼ਾਰ, ਸਵਾ 3 ਘੰਟੇ ਬਾਅਦ ਕੰਬਲ ਵਪਾਰੀ ਨੂੰ ਲੁੱਟਣ ਦੀ ਕੋਸ਼ਿਸ਼; ਫਾਇਰਿੰਗ

0
1179

* ਕੰਬਲ ਵਪਾਰੀ ਭਿੜਿਆ ਤਾਂ ਚਾਰੋਂ ਭੱਜੇ ਲੁਟੇਰੇ

* ਪੁਲਿਸ ਨੂੰ 4 ਘੰਟੇ ਬਾਅਦ ਮਿਲੀ ਸੂਚਨਾ, SHO ਨੇ ਕਿਹਾ- ਪੀੜਤ 112 ਨੰਬਰ ‘ਤੇ ਕਰਦਾ ਰਿਹਾ ਕਾਲ, ਨੰਬਰ ਸੀ ਬਿਜ਼ੀ

* ਦੋਵਾਂ ਘਟਨਾ ਸਥਾਨਾਂ ਵਿਚਕਾਰ ਸਾਢੇ 6 ਕਿ.ਮੀ. ਦੀ ਦੂਰੀ, 3 ਘੰਟੇ ਤੱਕ ਲੁਟੇਰੇ ਕਿੱਥੇ ਸਨ, ਪੁਲਿਸ ਖੰਗਾਲ ਰਹੀ CCTV

ਜਲੰਧਰ | ਲੁਧਿਆਣਾ ਜੀ.ਟੀ. ਰੋਡ ‘ਤੇ ਸਥਿਤ ਸੁੱਚੀ ਪਿੰਡ ਮੋੜ ਨੇੜੇ ਅਵਤਾਰ ਮੋਟਰਜ਼ ਦੇ 55 ਸਾਲਾ ਮਾਲਕ ਜਸਪਾਲ ਸਿੰਘ ਨੂੰ ਗੋਲੀ ਮਾਰਨ ਦੀ ਧਮਕੀ ਦਿੰਦਿਆਂ ਕਾਰ ‘ਚ ਆਏ 4 ਲੁਟੇਰੇ ਸੋਮਵਾਰ ਸ਼ਾਮ 7 ਵਜੇ ਦੇ ਕਰੀਬ 20 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।

ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਸਾਢੇ 3 ਘੰਟੇ ਬਾਅਦ ਉਹ ਜਲੰਧਰ-ਅੰਮ੍ਰਿਤਸਰ ਜੀ.ਟੀ. ਰੋਡ ਤੋਂ ਸਾਢੇ 6 ਕਿਲੋਮੀਟਰ ਦੂਰ ਨਿਊ ​​ਆਨੰਦ ਨਗਰ ਸਥਿਤ ਕੰਬਲ ਵਪਾਰੀ ਲਿਆਕਤ ਅਲੀ ਨੂੰ ਲੁੱਟਣ ਪਹੁੰਚ ਗਏ।

36 ਸਾਲਾ ਲਿਆਕਤ ਅਲੀ ਨੇ ਜਦੋਂ ਹਿੰਮਤ ਦਿਖਾਈ ਤਾਂ ਲੁਟੇਰੇ ਮਕਸਦ ਵਿੱਚ ਨਾਕਾਮ ਹੋ ਗਏ। ਲੁਟੇਰੇ ਨੇ ਅਲੀ ਨੂੰ ਕਿਹਾ, ”ਮੈਂ ਤੈਨੂੰ ਸੱਚਮੁੱਚੀ ਗੋਲੀ ਮਾਰ ਦੇਣੀ… ਜੋ ਹੈਗਾ ਕੱਢ ਦੇ।” ਪਰ ਉਹ ਡਰੇ ਨਹੀਂ। ਲੁਟੇਰੇ 2 ਗੋਲੀਆਂ ਚਲਾ ਕੇ ਫਰਾਰ ਹੋ ਗਏ।

ਏਡੀਸੀਪੀ ਸੁਹੇਲ ਮੀਰ ਨੇ ਦੱਸਿਆ ਕਿ ਇਸੇ ਗੈਂਗ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਜਦੋਂ ਲੁਟੇਰੇ ਅੰਮ੍ਰਿਤਸਰ ਵੱਲ ਵਧੇ ਤਾਂ ਜਾਂਚ ਲਈ ਵਿਸ਼ੇਸ਼ ਟੀਮਾਂ ਭੇਜੀਆਂ ਗਈਆਂ।

ਥਾਣਾ ਰਾਮਾ ਮੰਡੀ ਦੇ ਐੱਸਐੱਚਓ ਨੇ ਦੱਸਿਆ ਕਿ ਲੁਟੇਰਿਆਂ ਖਿਲਾਫ਼ ਆਈਪੀਸੀ ਦੀ ਧਾਰਾ 392, 34 ਤੇ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਪਹਿਲੀ ਘਟਨਾ- ਸ਼ਾਮ 6:45 ਵਜੇ

ਬੋਲੇ- ਰੌਲਾ ਪਾਇਆ ਤਾਂ ਗੋਲੀ ਮਾਰ ਦਿਆਂਗੇ ਤੇ ਲੈ ਗਏ ਕੈਸ਼

ਜੇਲ੍ਹ ਰੋਡ ਦੇ ਰਹਿਣ ਵਾਲੇ 55 ਸਾਲਾ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਜੀ. ਟੀ. ਰੋਡ ’ਤੇ ਸੁੱਚੀ ਪਿੰਡ ਮੋੜ ਨੇੜੇ ਸਤਨਾਮ ਮੋਟਰਜ਼ ਸਪੇਅਰ ਪਾਰਟਸ ਦੀ ਦੁਕਾਨ ਹੈ।

ਸੋਮਵਾਰ ਸ਼ਾਮ 6:45 ਵਜੇ ਕਾਰ ‘ਚ ਆਏ 4 ਲੁਟੇਰੇ ਰੌਲਾ ਪਾਉਣ ‘ਤੇ ਗੋਲੀ ਮਾਰਨ ਦੀ ਧਮਕੀ ਦਿੰਦੇ ਹੋਏ ਕੈਸ਼ ਕਾਊਂਟਰ ਤੋਂ 20 ਹਜ਼ਾਰ ਰੁਪਏ ਲੈ ਕੇ ਰਾਮਾ ਮੰਡੀ ਵੱਲ ਭੱਜ ਗਏ।

ਥਾਣਾ ਰਾਮਾ ਮੰਡੀ ਦੇ ਐੱਸਐੱਚਓ ਨਵਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕਰੀਬ 4 ਘੰਟੇ ਬਾਅਦ ਸੂਚਨਾ ਮਿਲੀ। ਜਸਪਾਲ ਪਹਿਲਾਂ 112 ‘ਤੇ ਕਾਲ ਕਰਦਾ ਰਿਹਾ ਪਰ ਨੰਬਰ ਬਿਜ਼ੀ ਸੀ।

ਦੂਜੀ ਘਟਨਾ- ਰਾਤ 9:55 ਵਜੇ

ਅਲੀ ਨੂੰ ਕਿਹਾ- ਮੈਂ ਸੱਚੀਂ ਗੋਲੀ ਮਾਰ ਦੇਣੀ… ਜੋ ਹੈਗਾ ਕੱਢ ਦੇ

ਗੁੱਜਰ ਆਗੂ ਲਿਆਕਤ ਅਲੀ ਨੇ ਦੱਸਿਆ ਕਿ ਉਹ ਜ਼ਿਲ੍ਹਾ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ (ਦਿਹਾਤੀ) ਹਨ। ਜੀ. ਟੀ. ਰੋਡ ‘ਤੇ ਨਿਊ ਆਨੰਦ ਨਗਰ ‘ਚ ਉਸ ਦੀ ਕੰਬਲਾਂ ਦੀ ਦੁਕਾਨ ਹੈ ਅਤੇ ਨੇੜੇ ਹੀ ਘਰ ਹੈ।

ਰਾਤ ਕਰੀਬ 10 ਵਜੇ ਜਦੋਂ ਅਸੀਂ ਦੁਕਾਨ ਦੀਆਂ ਲਾਈਟਾਂ ਠੀਕ ਕਰ ਰਹੇ ਸੀ ਤਾਂ ਲੁਟੇਰਾ ਆਇਆ, ਕਿਹਾ- ਮੈਨੂੰ ਇਕ ਕੰਬਲ ਚਾਹੀਦਾ ਹੈ। ਉਸ ਨੂੰ ਦੱਸਿਆ ਕਿ ਦੁਕਾਨ ਬੰਦ ਹੈ। ਲੁਟੇਰੇ ਨੇ ਕਿਹਾ- ਬਹੁਤ ਠੰਡ ਹੈ, ਬੱਚਾ ਛੋਟਾ ਹੈ। ਮੈਂ ਬੇਟੀ ਨੂੰ ਕੰਬਲ ਦਿਖਾਉਣ ਲਈ ਕਿਹਾ।

ਇੰਨੇ ‘ਚ 3 ਹੋਰ ਲੁਟੇਰੇ ਆ ਗਏ। ਸਿਗਰਟ ਪੀ ਰਹੇ ਲੁਟੇਰੇ ਨੇ ਡੱਬੇ ‘ਚੋਂ ਪਿਸਤੌਲ ਕੱਢ ਲਿਆ ਤੇ ਪਿੱਛੇ ਖੜ੍ਹੇ ਲੁਟੇਰੇ ਨੇ ਵੀ ਪਿਸਤੌਲ ਕੱਢ ਲਿਆ। ਇਕ ਲੁਟੇਰੇ ਨੇ ਕਿਹਾ, ”ਮੈਂ ਤੈਨੂੰ ਸੱਚਮੁੱਚ ਗੋਲੀ ਮਾਰ ਦੇਣੀ… ਜੋ ਹੈਗਾ ਕੱਢ ਦੇ।”

ਫਿਰ ਉਹ ਉਸ ਨਾਲ ਭਿੜ ਗਏ। ਉਸ ਨੇ 2 ਗੋਲੀਆਂ ਚਲਾਈਆਂ। ਉਹ ਤੇ ਉਸ ਦਾ ਪਰਿਵਾਰ ਵਾਲ-ਵਾਲ ਬਚੇ ਪਰ ਉਹ ਜੀ. ਟੀ.ਰੋਡ ‘ਤੇ ਖੜ੍ਹੀ ਕਾਰ ਵਿੱਚ ਬੈਠ ਕੇ ਫਰਾਰ ਹੋ ਗਏ। ਥਾਣਾ ਸਦਰ-1 ਦੇ ਐੱਸਐੱਚਓ ਸੁਖਬੀਰ ਸਿੰਘ ਨੇ ਦੱਸਿਆ ਕਿ 2 ਚੱਲੇ ਹੋਏ ਕਾਰਤੂਸ ਮਿਲੇ ਹਨ।

ਪੁਲਿਸ ਨੂੰ ਸ਼ੱਕ- ਰੇਕੀ ਕਰਕੇ ਵਾਰਦਾਤ ਨੂੰ ਦਿੱਤਾ ਅੰਜਾਮ

ਲੁਟੇਰਿਆਂ ਨੇ ਜੀ. ਟੀ. ਰੋਡ ‘ਤੇ 2 ਵਾਰਦਾਤਾਂ ਨੂੰ ਅੰਜਾਮ ਦਿੱਤਾ। ਲੁਟੇਰੇ 6:45 ‘ਤੇ ਜਸਪਾਲ ਨੂੰ ਲੁੱਟਣ ਤੋਂ ਬਾਅਦ ਸਿੱਧੇ ਚੁਗਿੱਟੀ ਵੱਲ ਚਲੇ ਗਏ। ਫਿਰ 3 ਘੰਟੇ ਬਾਅਦ ਦੂਜੀ ਵਾਰਦਾਤ ਨੂੰ ਅੰਜਾਮ ਦੇਣ ਪਹੁੰਚੇ।

ਸਵਾਲ ਇਹ ਹੈ ਕਿ ਲੁਟੇਰੇ 3 ਘੰਟੇ ਕਿੱਥੇ ਰਹੇ? ਪੁਲਿਸ ਨੂੰ ਸ਼ੱਕ ਹੈ ਕਿ ਲੁਟੇਰਿਆਂ ਨੇ ਪਹਿਲਾਂ ਰੇਕੀ ਕੀਤੀ ਹੋਵੇਗੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ