ਜਲੰਧਰ : ਰਾਮਾ ਮੰਡੀ-ਤੱਲ੍ਹਣ ਸਾਹਿਬ ਰੋਡ 2 ਮਹੀਨਿਆਂ ਲਈ ਬੰਦ, ਜਾਣੋ ਕਿਨ੍ਹਾਂ ਰਸਤਿਆਂ ਰਾਹੀਂ ਚੱਲੇਗੀ ਆਵਾਜਾਈ

0
1220

ਜਲੰਧਰ | ਰਾਮਾ ਮੰਡੀ-ਤੱਲ੍ਹਣ ਸਾਹਿਬ ਰੋਡ (ਢਿੱਲਵਾਂ ਰੋਡ) 2 ਮਹੀਨਿਆਂ ਲਈ ਬੰਦ ਕਰ ਦਿੱਤੀ ਗਈ ਹੈ। ਇਸ ਰੋਡ ਦੇ ਬੰਦ ਕਰਨ ਨਾਲ ਲੋਕਾਂ ਨੂੰ ਬਦਲਵੇਂ ਰੋਡ ਦੇ ਰੂਪ ‘ਚ ਦਕੋਹਾ ਰੇਲਵੇ ਕਰਾਸਿੰਗ, ਧੰਨੋਵਾਲੀ ਫਾਟਕ, ਨੰਗਲ ਸ਼ਾਮਾ ਤੇ ਹੋਰ ਤੰਗ ਰਸਤਿਆਂ ਰਾਹੀਂ ਆਉਣਾ-ਜਾਣਾ ਪਏਗਾ।

ਸਭ ਤੋਂ ਵੱਧ ਪ੍ਰਭਾਵਿਤ ਸੰਗਤਾਂ ਹੋਣਗੀਆਂ, ਜੋ ਰੋਜ਼ਾਨਾ ਤੱਲ੍ਹਣ ਸਾਹਿਬ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਵਿਖੇ ਮੱਥਾ ਟੇਕਣ ਜਾਂਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਰਸਤਿਆਂ ‘ਤੇ 2 ਦਰਜਨ ਤੋਂ ਵੱਧ ਕਾਲੋਨੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ‘ਚ ਕਰੀਬ 1 ਲੱਖ ਲੋਕ ਰਹਿੰਦੇ ਹਨ। ਇਨ੍ਹਾਂ ਦੀ ਵੀ ਪ੍ਰੇਸ਼ਾਨੀ ਵਧੇਗੀ।

ਇਸ ਧਾਰਮਿਕ ਅਸਥਾਨ ‘ਤੇ ਪਹੁੰਚਣ ਲਈ ਮੁੱਖ ਮਾਰਗ ਰਾਮਾ ਮੰਡੀ ਰੋਡ ਹੀ ਹੈ, ਜਿਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਇਥੇ ਸਰਫੇਸ ਵਾਟਰ ਪ੍ਰਾਜੈਕਟ ਦੇ ਤਹਿਤ ਸਤਲੁਜ ਦਰਿਆ ਦਾ ਪਾਣੀ ਪੀਣ ਲਈ ਸਪਲਾਈ ਕਰਨ ਦੇ ਉਦੇਸ਼ ਨਾਲ ਪਾਈਪ ਲਾਈਨ ਪਾਈ ਜਾ ਰਹੀ ਹੈ। ਕੰਮ ਸ਼ੁਰੂ ਕਰਦੇ ਹੀ ਰਾਮਾ ਮੰਡੀ ਤੋਂ ਢਿੱਲਵਾਂ ਰੋਡ ਦੀ ਐਂਟਰੀ ‘ਤੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਤੇ ਨੋ ਐਂਟਰੀ ਦਾ ਬੈਨਰ ਲਗਾ ਦਿੱਤਾ ਗਿਆ ਹੈ।

ਰਾਮਾ ਮੰਡੀ ਤੋਂ ਤੱਲ੍ਹਣ ਸਾਹਿਬ ਤੱਕ ਕਰੀਬ 3.70 KM ਲੰਬੀ ਸੜਕ ਦੀ ਨਿਰਮਾਣ ਬਾਅਦ ਵਿੱਚ ਹੋਵੇਗਾ। ਇਸ ਰੋਡ ਦੇ ਨਾਲ ਹੀ ਨਿਗਮ ਦੀ ਖਾਲੀ ਜ਼ਮੀਨ ‘ਤੇ ਅੰਡਰ ਗਰਾਊਂਡ ਵਾਟਰ ਟੈਂਕ ਵੀ ਬਣਾਇਆ ਜਾਣਾ ਹੈ, ਜਿਸ ਰਾਹੀਂ ਪੂਰੇ ਇਲਾਕੇ ਨੂੰ ਪਾਣੀ ਦੀ ਸਪਲਾਈ ਹੋਵੇਗੀ। ਵਾਟਰ ਸਪਲਾਈ ਪਾਈਪ ਲਾਈਨ ਪਾਉਣ ਤੋਂ ਬਾਅਦ ਸੜਕ ਬਣੇਗੀ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।