ਜਲੰਧਰ : ਹੋਲੀ ‘ਤੇ ਰੰਗ ਦੇਣ ਬਹਾਨੇ ਬਸਤੀ ਸ਼ੇਖ ‘ਚ ਮਾਸੂਮ ਨਾਲ ਕੁਕਰਮ; ਸ਼ਿਵ ਸੈਨਾ ਆਗੂ ਦੇ ਰਿਸ਼ਤੇਦਾਰ ਦੱਸੇ ਜਾਂਦੇ 2 ਗ੍ਰਿਫਤਾਰ

0
586

ਜਲੰਧਰ| ਸ਼ਹਿਰ ਵਿੱਚ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਹੋਲੀ ਦੇ ਤਿਉਹਾਰ ‘ਤੇ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਬਸਤੀ ਸ਼ੇਖ ‘ਚ ਕੁਝ ਨੌਜਵਾਨਾਂ ਨੇ ਨਾਬਾਲਗ ਨਾਲ ਕੁਕਰਮ ਕੀਤਾ। ਨੌਜਵਾਨਾਂ ਨੇ ਪਹਿਲਾਂ ਲਾਲਚ ਦੇ ਬਹਾਨੇ ਹੋਲੀ ਖੇਡਦੇ 9 ਸਾਲਾ ਬੱਚੇ ਨੂੰ ਵਰਗਲਾ ਕੇ ਕਮਰੇ ‘ਚ ਲਿਜਾ ਕੇ ਉਸ ਨਾਲ ਕੁਕਰਮ ਕੀਤਾ।

ਜਾਣਕਾਰੀ ਮੁਤਾਬਕ ਬਸਤੀ ਸ਼ੇਖ ਇਲਾਕੇ ‘ਚ 9 ਸਾਲਾ ਨਾਬਾਲਗ ਆਪਣੇ ਦੋਸਤਾਂ ਨਾਲ ਹੋਲੀ ਖੇਡ ਰਿਹਾ ਸੀ। ਇਸ ਦੇ ਨਾਲ ਹੀ ਆਸ-ਪਾਸ ਰਹਿੰਦੇ ਨੌਜਵਾਨਾਂ ਨੇ ਬੱਚੇ ਨੂੰ ਰੰਗ ਦੇਣ ਦੇ ਬਹਾਨੇ ਨਾਲ ਘਰ ਬੁਲਾਇਆ ਅਤੇ ਸਾਰੀਆਂ ਹੱਦਾਂ ਪਾਰ ਕਰ ਕੇ ਉਸ ਨਾਲ ਕੁਕਰਮ ਕੀਤਾ। ਪੁਲਿਸ ਨੇ ਬੱਚੇ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਇਸ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

9 ਸਾਲ ਦੇ ਬੱਚੇ ਨਾਲ ਕੁਕਰਮ ਕਰਨ ਤੋਂ ਬਾਅਦ ਉਹ ਦਰਦ ਨਾਲ ਕੁਰਲਾਉਂਦਾ ਹੋਇਆ ਆਪਣੇ ਘਰ ਪਹੁੰਚ ਗਿਆ। ਘਰ ਜਾ ਕੇ ਜਦੋਂ ਰਿਸ਼ਤੇਦਾਰਾਂ ਨੇ ਪੁੱਛਿਆ ਕਿ ਦਰਦ ਕਿੱਥੇ ਹੈ ਤਾਂ ਬੱਚੇ ਨੇ ਸਾਰੀ ਘਟਨਾ ਦੱਸੀ। ਬੱਚੇ ਨੇ ਇਹ ਵੀ ਦੱਸਿਆ ਕਿ ਉਸ ਨਾਲ ਦੁਰਵਿਵਹਾਰ ਕਰਨ ਵਾਲੇ ਨੌਜਵਾਨ ਪਹਿਲਾਂ ਵੀ ਇਲਾਕੇ ਵਿੱਚ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਰਹੇ ਹਨ।

ਪੁਲਿਸ ਨੇ ਨੌਜਵਾਨ ਦਾ ਮੈਡੀਕਲ ਕਰਵਾਇਆ ਹੈ, ਜਿਸ ਵਿੱਚ ਕੁਕਰਮ ਦੀ ਪੁਸ਼ਟੀ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਮਾਸੂਮ ਬੱਚੀ ਨਾਲ ਅੱਤਿਆਚਾਰ ਕਰਨ ਵਾਲੇ ਨੌਜਵਾਨ ਜਲੰਧਰ ਦੇ ਇੱਕ ਸ਼ਿਵ ਸੈਨਾ ਆਗੂ ਦੇ ਰਿਸ਼ਤੇਦਾਰ ਹਨ। ਹਾਲਾਂਕਿ ਰਿਸ਼ਤੇਦਾਰ ਵੱਲੋਂ ਕੀਤੀ ਕੁਕਰਮ ਦੀ ਖ਼ਬਰ ਮਿਲਣ ਤੋਂ ਬਾਅਦ ਸ਼ਿਵ ਸੈਨਾ ਆਗੂ ਅੱਗੇ ਨਹੀਂ ਆਏ।