ਜਲੰਧਰ – ‘Coffee with DC’ ਮੁਹਿੰਮ ਦੀ ਸ਼ੁਰੂਆਤ, ਪੜ੍ਹੋ ਕਿਨ੍ਹਾਂ ਨੂੰ ਮਿਲੇਗਾ ਮੌਕਾ

0
528

ਜਲੰਧਰ . ‘ਮਿਸ਼ਨ ਫ਼ਤਿਹ’ ਯੋਧਿਆਂ ਵਲੋਂ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਖਿਲਾਫ਼ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਪਾਏ ਗਏ ਵੱਡਮੁੱਲੇ ਯੋਗਦਾਨ ਲਈ  ਸਨਮਾਨ ਦੇਣ ਲਈ ਡੀਸੀ ਘਨਸ਼ਿਆਮ ਥੋਰੀ ਵਲੋਂ ਹਰ ਹਫ਼ਤੇ ‘ ਕੌਫੀ ਵਿਦ ਡੀ.ਸੀ.’ ਮੁਹਿੰਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ। ‘ਮਿਸ਼ਨ ਫ਼ਤਿਹ’ ਮੁਹਿੰਮ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦਾ ਮੁੱਖ ਮੰਤਵ ਇਸ ਮੁਹਿੰਮ ਨੂੰ ਵੱਡੇ ਪੱਧਰ ‘ਤੇ ਸਫ਼ਲ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਜ਼ਿਨਾਂ ਕੋਰੋਨਾ ਯੋਧਿਆਂ ਵਲੋਂ ਮੁਹਿੰਮ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਜਾਵੇਗਾ ਉਨਾਂ ਨੂੰ ਹਰ ਹਫ਼ਤੇ ਕੌਫੀ ਲਈ ਸੱਦਿਆ ਜਾਵੇਗਾ। ਸ੍ਰੀ ਥੋਰੀ ਨੇ ਮਿਸ਼ਨ ਫ਼ਤਿਹ ਦੇ ਨੋਡਲ ਅਫ਼ਸਰ ਨਵਨੀਤ ਕੌਰ ਬੱਲ ਨੂੰ ਕਿਹਾ ਕਿ ‘ਕੌਫੀ ਵਿਦ ਡੀ.ਸੀ’ ਸਬੰਧੀ  ਸੁਚਾਰੂ ਰੂਪ ਰੇਖਾ ਬਣਾਈ ਜਾਵੇ ਤਾਂ ਜੋ ਇਸ ਮੁਹਿੰਮ ਨੂੰ ਵੱਡੇ ਪੱਧਰ ‘ਤੇ ਹੁਲਾਰਾ ਦਿੱਤਾ ਜਾ ਸਕੇ।  

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਸ਼ਨ ਵਾਰੀਅਰਜ਼ ਉਹ ਨਾਗਰਿਕ ਹਨ ਜੋ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਦੇ ਹਨ ਅਤੇ ਦੂਸਰੇ ਲੋਕਾਂ ਨੂੰ ਵੀ ਅਪਣੇ ਮੋਬਾਇਲ ਫੋਨ ‘ਤੇ ਕੋਵਾ ਐਪ ਡਾਊਨਲੋਡ ਕਰਕੇ ਅਜਿਹਾ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹ ਕਿ ਮਿਸ਼ਨ ਵਾਰੀਅਰਜ਼  ਬਣਨ ਲਈ ਕਿਸੇ ਵਿਅਕਤੀ ਨੂੰ ਕੋਵਾ ਐਪ ‘ਤੇ ਜਾ ਕੇ ਰਜਿਸਟਰ ਕਰਨਾ ਹੋਵੇਗਾ । ਉਨ੍ਹਾਂ ਕਿਹਾ ਕਿ ਇਸ ਨਾਲ ਉਹ ਰੋਜ਼ਾਨਾ ਮਾਸਕ ਪਾਉਣ, ਹੱਥ ਧੋਣ ਅਤੇ ਦੂਰੀ ਬਣਾਈ ਰੱਖਣ ਸਬੰਧੀ ਨਿਯਮਾਂ ਦੀ ਪਾਲਣਾ ਕਰਦੇ ਅੰਕ ਪ੍ਰਾਪਤ ਕਰ ਸਕਣਗੇ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਵਿਅਕਤੀ ਨੂੰ ਐਪ ਡਾਊਨਲੋਡ ਕਰਨ ਲਈ ਲੋਕਾਂ ਦਾ ਹਵਾਲਾ ਦੇਣ ਲਈ ਵੀ ਅੰਕ ਪ੍ਰਾਪਤ ਹੋਣਗੇ  ਲੋਕਾਂ ਨੂੰ ਐਪ ਡਾਊਨਲੋਡ ਕਰਨ ਲਈ ਰੈਫਰ ਕਰਨ ‘ਤੇ ਵੀ ਪੁਆਇੰਟ ਕਮਾ ਸਕਦੇ ਹੈ ਪਰ ਅੰਕ ਸਿਰਫ਼ ਤਾਂ ਹੀ ਕਮਾਏ ਜਾ ਸਕਦੇ ਹਨ ਜੋ ਲੋਕ ਐਪ ਡਾਊਨਲੋਡ ਕਰਦੇ ਹਨ। ਉਨ੍ਹਾਂ ਕਿਹਾ ਕਿ ਮਿਸ਼ਨ ਯੋਧੇ ਮੁਕਾਬਲੇ ਵਿੱਚ ਸ਼ਾਮਲ ਹੋਣ ਲਈ ਲੋਕਾਂ ਦਾ ਹਵਾਲਾ ਦੇ ਕੇ ਅੰਕ ਵੀ ਪ੍ਰਾਪਤ ਕਰ ਸਕਣਗੇ ਅਤੇ ਮੁਕਾਬਲੇ ਲਈ ਰਜਿਸਟਰ ਹੋਣ ਵਾਲੇ ਲੋਕਾਂ ਦੀ ਅਸਲ ਗਿਣਤੀ ਦੇ ਅਧਾਰ ‘ਤੇ ਅੰਕ ਹਾਸਿਲ ਕਰਨਗੇ। ਸ੍ਰੀ ਥੋਰੀ ਨੇ ਦੱਸਿਆ ਕਿ ਮਿਸ਼ਨ ਯੋਧਿਆਂ ਨੂੰ ਇਕ ਟੀ-ਸ਼ਰਟ ਅਤੇ ਇਕ ਵਿਅਕਤੀ ਨੂੰ ਉਸ ਵਲੋਂ ਕਮਾਏ ਗਏ ਅੰਕਾਂ ਦੇ ਅਧਾਰ ‘ਤੇ ਗੋਲਡ,ਸਿਲਵਰ ਅਤੇ ਕਾਂਸੀ ਦਾ ਸਰਟੀਫਿਕੇਟ ਜਿਸ ‘ਤੇ ਉਸ ਦੀ ਫੋਟੋ ਹੋਵੇਗੀ ਸਰਟੀਫਿਕੇਟ ਦਿੱਤਾ ਜਾਵੇਗਾ।

ਇਸ ਮੌਕੇ ਅਸਟੇਟ ਅਫ਼ਸਰ ਪੁੱਡਾ ਨਵਨੀਤ ਕੌਰ ਬੱਲ, ਜਾਇੰਟ ਕਮਿਸ਼ਨਰ ਨਗਰ ਨਿਗਮ ਹਰਚਰਨ ਸਿੰਘ , ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜਗਜੀਤ ਸਿੰਘ, ਡੀ.ਐਸ.ਪੀ. ਜਸਪ੍ਰੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਏ.ਐਸ.ਭੁੱਲਰ, ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਪਾਲ ਸਿੰਘ ਅਤੇ ਰਾਮਪਾਲ ਸੈਣੀ, ਸੰਯੁਕਤ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਪਰਮਜੀਤ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।