ਜਲੰਧਰ ‘ਚ ਵਿਅਕਤੀ ‘ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, ਦਹਿਸ਼ਤ ਦਾ ਬਣਿਆ ਮਾਹੌਲ

0
878

ਜਲੰਧਰ, 23 ਦਸੰਬਰ | ਜਲੰਧਰ ਦੇ ਨੂਰਮਹਿਲ ‘ਚ ਸ਼ਨੀਵਾਰ ਸਵੇਰੇ 2 ਬਦਮਾਸ਼ਾਂ ਨੇ ਇਕ ਵਿਅਕਤੀ ‘ਤੇ ਗੋਲੀਆਂ ਚਲਾ ਦਿੱਤੀਆਂ। ਪੀੜਤ ਬਲਰਾਜ ਸਿੰਘ ਵਾਸੀ ਬਿਲਗਾ ਨੇ ਦੱਸਿਆ ਕਿ ਉਹ ਆਪਣੇ ਲੜਕੇ ਨੂੰ ਛੱਡ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਪਿੰਡ ਸੁੰਨਤ ਕਲਾਂ ਰੋਡ ’ਤੇ ਉਸ ’ਤੇ ਗੋਲੀ ਚਲਾਈ ਗਈ। ਇਹ ਘਟਨਾ ਨੂਰਮਹਿਲ ਦੇ ਪਿੰਡ ਸੁੰਨਤ ਕਲਾਂ ਨੇੜੇ ਵਾਪਰੀ।

ਫਿਲਹਾਲ ਵਿਅਕਤੀ ਨੂੰ ਕੋਈ ਗੋਲੀ ਨਹੀਂ ਲੱਗੀ ਹੈ। ਜਾਣਕਾਰੀ ਅਨੁਸਾਰ ਜਲੰਧਰ ਦੇਹਾਤ ਤੋਂ ਸੀਆਈਏ ਦੀਆਂ ਟੀਮਾਂ ਅਤੇ ਥਾਣਾ ਨੂਰਮਹਿਲ ਦੀ ਪੁਲਿਸ ਜਾਂਚ ਲਈ ਉਥੇ ਪਹੁੰਚ ਗਈ ਹੈ। ਪੁਲਿਸ ਨੇ ਮੌਕੇ ਤੋਂ ਖੋਲ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਨੇ ਬਲਰਾਜ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਵੱਡੀ ਪੱਤੀ, ਬਿਲਗਾ ’ਤੇ ਗੋਲੀਆਂ ਚਲਾ ਦਿੱਤੀਆਂ।