ਜਲੰਧਰ ‘ਚ ਮਾਸਕ-ਸੈਨੀਟਾਇਜ਼ਰ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ‘ਤੇ ਛਾਪੇਮਾਰੀ, 7000 ਤੋਂ ਵੱਧ ਮਾਸਕ ਬਰਾਮਦ

    0
    453

    ਜਲੰਧਰ . ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਮਾਸਕ ਨਹੀਂ ਮਿਲ ਰਹੇ ਪਰ ਦੂਜੇ ਪਾਸੇ ਕੈਮਿਸਟ ਵੱਡੇ ਪੱਧਰ ਤੇ ਇਸ ਦੀ ਕਾਲਾਬਾਜ਼ਾਰੀ ਵਿਚ ਲੱਗੇ ਹੋਏ ਹਨ। ਜਲੰਧਰ ਪੁਲਿਸ ਨੇ ਜੇਲ੍ਹ ਰੋਡ ਤੇ ਪੈਂਦੇ ਇੱਕ ਕੈਮਿਸਟ ਦੇ ਘਰ ਵਿਚ ਛਾਪੇਮਾਰੀ ਕਰਕੇ ਵੱਡੀ ਗਿਣਤੀ ਵਿੱਚ ਮਾਸਕ ਅਤੇ ਸੈਨੀਟਾਇਜ਼ਰ ਬਰਾਮਦ ਕੀਤੇ ਹਨ।

    ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਜਦੋਂ ਜੇਲ੍ਹ ਰੋਡ ਵਿਖੇ ਇੱਕ ਦੁਕਾਨ ਉੱਤੇ ਛਾਪਾ ਮਾਰਿਆ ਤਾਂ ਦੁਕਾਨਦਾਰ ਕੋਲੋਂ ਬਿਨਾਂ ਬਿੱਲ ਤੋਂ ਕਾਫੀ ਸਾਮਾਨ ਫੜਿਆ ਗਿਆ। ਬਰਾਮਦ ਸਾਮਾਨ ਵਿੱਚ ਐਨ-95 ਦੇ 1340 ਮਾਸਕ, 238 ਸੈਨੀਟਾਇਜ਼ਰ ਦੀਆਂ ਬੋਤਲਾਂ ਤੇ 2 ਪਲਾਈ ਦੇ 6050 ਮਾਸਕ ਬਰਾਮਦ ਹੋਏ ਹਨ। ਡੀਸੀ ਅਤੇ ਸੀਪੀ ਨੇ ਦੱਸਿਆ-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜੀ ਨਾਲ ਛਾਪੇਮਾਰੀ ਕੀਤੀ ਜਾਵੇਗੀ।

    ਡੀਸੀ ਵਰਿੰਦਰ ਕੁਮਾਰ ਸ਼ਰਾਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।