ਜਲੰਧਰ ਦੀ ਮਾਰਕੀਟ ਐਸੋਸੀਏਸ਼ਨ ਨੇ ਨਹੀਂ ਮੰਨਿਆ ਡੀਸੀ ਦਾ Odd-Even, ਦੁਕਾਨਾਂ ਖੋਲ੍ਹ ਕੇ ਕੀਤਾ ਪ੍ਰਦਰਸ਼ਨ

0
814

ਜਲੰਧਰ . ਮਾਰਕੀਟ ਐਸੋਸੀਏਸ਼ਨ ਅਤੇ ਦੁਕਾਨਦਾਰਾਂ ਨੇ ਅੱਜ ਸਰਕਾਰ ਦੇ ਔਡ-ਈਵਨ ਫਾਰਮੂਲੇ ਦਾ ਵਿਰੋਧ ਕਰਦੇ ਹੋਏ ਦੁਕਾਨਾਂ ਖੋਲ੍ਹ ਲਈਆਂ ਹਨ। ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਨੇ ਵੀਕੈਂਡ ਲੋਕਡਾਊਨ ਕੀਤਾ ਹੋਇਆ ਹੈ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਔਡ-ਈਵਨ ਦੇ ਨਾਂ ‘ਤੇ ਦੁਕਾਨਾਂ ਨਹੀਂ ਖੁੱਲ੍ਹਣ ਦੇ ਰਿਹਾ। ਅਸੀਂ ਸਾਰੀਆਂ ਦੁਕਾਨਾਂ ਖੋਲਾਂਗੇ। ਅਸੀਂ ਇਸ ਓਡ ਈਵਨ ਨੂੰ ਨਹੀਂ ਮੰਨਦੇ। ਇਸ ਨਾਲ ਅਸੀਂ ਬਰਬਾਦ ਹੋ ਜਾਵਾਂਗੇ।
ਕਾਂਗਰਸੀ ਕੌਂਸਲਰ ਅਤੇ ਮਾਰਕੀਟ ਐਸੋਸੀਏਸ਼ਨ ਦੇ ਮੈਂਬਰ ਸ਼ੈਰੀ ਚੱਡਾ ਨੇ ਕਿਹਾ ਕਿ ਸਰਕਾਰ ਨੇ ਇੱਕ ਪਾਸੇ ਵੀਕੈਂਡ ਲੋਕ ਡਾਊਨ ਲਗਾਇਆ ਹੋਇਆ ਹੈ। ਇਸ ਤੋਂ ਬਾਅਦ ਔਡ-ਈਵਨ ਹੋ ਜਾਵੇਗਾ ਤਾਂ ਸਿਰਫ 3 ਤਿੰਨ ਹੀ ਦੁਕਾਨਾਂ ਖੁਲ੍ਹਣਗੀਆਂ।


ਦੁਕਾਨਦਾਰਾਂ ਨੇ ਅੱਜ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਔਡ-ਈਵਨ ਹਟਾਉਣ ਦੀ ਮੰਗ ਕੀਤੀ। ਜੇਕਰ ਪ੍ਰਸ਼ਾਸਨ ਨਹੀਂ ਹਟਾਵੇਗਾ ਤਾਂ ਇਸ ਨੂੰ ਨਾ ਮੰਨਦੇ ਹੋਏ ਆਪਣੀਆਂ ਦੁਕਾਨਾਂ ਰੋਜ਼ਾਨਾ ਦੀ ਤਰ੍ਹਾਂ ਖੋਲ੍ਹਾਂਗੇ।