ਜਲੰਧਰ. ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜਲੰਧਰ ਵਿੱਚ ਪਿਛਲੇ 1 ਹਫਤਿਆਂ ਵੱਧਦੀ ਜਾ ਰਹੀ ਕੋਰੋਨਾ ਮਰੀਜਾਂ ਦੀ ਗਿਣਤੀ ਰੁੱਕਣ ਦਾ ਨਾਂ ਨਹੀਂ ਲੈ ਰਹੀ। ਰੋਜ਼ਾਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆ ਰਹੇ ਹਨ।
ਸੇਹਤ ਵਿਭਾਗ ਦੇ ਅੰਕੜ੍ਹਿਆਂ ਮੁਤਾਬਿਕ ਦੀਪਕ ਸ਼ਰਮਾ ਦੇ ਸੰਪਰਕ ਵਿੱਚ ਆਉਣ ਵਾਲੇ 10 ਲੌਕ ਅਤੇ ਰਾਜਾ ਗਾਰਡਨ ਦੇ ਜਸਬੀਰ ਸਿੰਘ ਦੇ ਸੰਪਰਕ ਵਿੱਚ ਆਉਣ ਵਾਲੇ 12 ਲੌਕ ਕੋਰੋਨਾ ਤੋਂ ਸੰਕ੍ਰਮਿਤ ਹੋ ਚੁੱਕੇ ਹਨ।
ਕਲ ਸਾਹਮਣੇ ਆਏ 5 ਮਾਮਲਿਆਂ ਵਿਚੋਂ ਸ਼ਹਿਰ ਦੇ ਮੇਅਰ ਜਗਦੀਸ਼ ਰਾਜਾ ਦੇ ਓਐਸਡੀ ਹਰਪ੍ਰੀਤ ਸਿੰਧ ਵਾਲਿਆ ਦੀ ਰਿਪੋਰਟ ਵੀ ਪਾਜ਼ੀਟਿਵ ਆਈ। ਜਿਸ ਕਰਕੇ ਸੈਂਟ੍ਰਲ ਟਾਊਨ ਇਲਾਕਾ ਵੀ ਰਾਤ 11 ਵਜ੍ਹੇ ਪ੍ਰਸ਼ਾਸਨ ਵਲੋਂ ਸੀਲ ਕਰ ਦਿੱਤਾ ਗਿਆ ਹੈ।
ਧਿਆਨਯੋਗ ਹੈ ਕਿ ਪੰਜਾਬ ਵਿੱਚ ਜਲੰਧਰ ਦੂਜਾ ਅਜਿਹਾ ਜਿਲ੍ਹਾ ਬਣ ਗਿਆ ਹੈ, ਜਿੱਥੇ ਕੋਰੋਨਾ ਮਰੀਜਾਂ ਦੀ ਗਿਣਤੀ 50 ਤੋਂ ਪਾਰ ਹੋ ਗਈ ਹੈ। ਹੁਣ ਇੱਥੇ ਕੋਰੋਨਾ ਪਾਜ਼ੀਟਿਵ ਮਰੀਜਾਂ ਦੀ ਗਿਣਤੀ ਵੱਧ ਕੇ 53 ਹੋ ਚੁੱਕੀ ਹੈ।
ਵੱਡੀ ਖਬਰ ਇਹ ਹੈ ਕਿ ਜਲੰਧਰ ਹੁਣ ਪੰਜਾਬ ਦਾ ਦੂਜਾ ਵੱਡਾ ਹੌਟਸਪੋਟ ਜਿਲ੍ਹਾ ਬਣ ਗਿਆ ਹੈ। ਲੈਬੋਰਟਰੀ ਦੀ ਰਿਪੋਰਟ ਮੁਤਾਬਿਕ ਸ਼ਹਿਰ ਦੇ 2 ਮਰੀਜਾਂ ਨੇ 22 ਲੋਕਾਂ ਨੂੰ ਸੰਕ੍ਰਮਿਤ ਕੀਤਾ। ਜਲੰਧਰ ਤੋਂ ਪਹਿਲਾਂ ਹੁਣ ਕੇਵਲ ਪੰਜਾਬ ਦਾ ਪਹਿਲੇ ਨੰਬਰ ਤੇ ਵੱਡਾ ਹੌਟਸਪੋਟ ਜਿਲ੍ਹਾ ਮੁਹਾਲੀ(ਐਸਏਐਸ) ਨਗਰ ਹੈ।
- ਰਿਪੋਰਟ ਮੁਤਾਬਿਕ ਜਲੰਧਰ ਦੇ ਰਾਜ਼ਾ ਗਾਰਡਨ ਦੇ ਜਸਬੀਰ ਸਿੰਘ ਦੇ ਸੰਪਰਕ ਵਿੱਚ ਆਏ 56 ਸਾਲ ਦੇ ਸਤਨਾਮ, 42 ਸਾਲ ਦੇ ਰੂਪੇਸ਼ ਸੂਰੀ, ਨੀਲਾਮਹਿਲ ਦੇ ਸੋਨੂੰ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੀ 55 ਵਰ੍ਹੇਆਂ ਦੇ ਮਾਤਾ ਕਮਲੇਸ਼ ਅਤੇ ਭੈਣ ਰਜਨੀ (20) ਸ਼ਾਮਲ ਹੈ।
- ਕਾਂਗ੍ਰੇਸੀ ਨੇਤਾ ਦੀਪਕ ਸ਼ਰਮਾ ਦੇ ਸੰਪਰਕ ਵਿੱਚ ਆਉਣ ਵਾਲੇ ਸੈਟ੍ਰਲ ਟਾਉਨ ਦੇ 45 ਵਰ੍ਹੇਆਂ ਦੇ ਹਰਪ੍ਰੀਤ ਸਿੰਘ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਸਾਹਮਣੇ ਆਏ ਕੁਲ 53 ਪਾਜ਼ੀਟਿਵ ਮਰੀਜਾਂ ਦੀ ਗਿਣਤੀ ਵਿੱਚੋ 22 ਲੋਕ ਜਸਬੀਰ ਸਿੰਘ ਤੇ ਦੀਪਕ ਸ਼ਰਮਾ ਦੇ ਸੰਪਰਕ ਵਿੱਚ ਆਉਣ ਵਾਲੇ ਹੀ ਸ਼ਾਮਲ ਹਨ।
ਜਸਬੀਰ ਸਿੰਘ ਦੇ ਪਰਿਵਾਰ ਦੇ ਸੰਪਰਕ ਵਿੱਚ ਆਉਣ ਵਾਲੇ 120 ਤੋਂ ਵੱਧ ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ 40 ਤੋਂ ਵੱਧ ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਹੁਣ ਵਿਭਾਗ ਜਸਬੀਰ ਸਿੰਘ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਟ੍ਰੈਸ ਕਰ ਰਿਹਾ ਹੈ।
ਮੇਅਰ ਜਗਦੀਸ਼ ਰਾਜਾ ਦੇ ਓਐਸਡੀ ਹਰਪ੍ਰੀਤ ਸਿੰਘ ਜਿੰਨ੍ਹਾ ਦੀ ਰਿਪੋਰਟ ਕਲ ਪਾਜ਼ੀਟਿਵ ਆਈ ਸੀ। ਅੱਜ ਉਨ੍ਹਾਂ ਦੇ ਪਰਿਵਾਰ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ।
ਸੇਹਤ ਵਿਭਾਗ ਦੀ ਟੀਮ ਹੁਣ ਪਿਛਲੇ 14 ਦਿਨਾਂ ਵਿੱਚ ਹਰਪ੍ਰੀਤ ਸਿੰਘ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਟ੍ਰੇਸ ਕਰਕੇ ਘਰਾਂ ਵਿੱਚ ਕਵਾਰੰਟਾਇਨ ਕਰੇਗੀ। ਜਿਸ ਕਰਕੇ ਸ਼ਹਿਰ ਦੇ ਸਾਰੇ ਵੀਆਈਪੀ, ਖਾਸ ਤੌਰ ਤੇ ਐਮਐਲਏ ਅਤੇ ਕੌਂਸਲਰਾਂ ਦੀ ਚਿੰਤਾਂ ਵੱਧ ਗਈ ਹੈ ਕਿਉਂਕਿ ਹਰਪ੍ਰੀਤ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੇ ਸੰਪਰਕ ਵਿੱਚ ਸੀ।
ਸੇਹਤ ਵਿਭਾਗ ਦਾ ਕਹਿਣਾ ਹੈ ਕਿ ਹਰਪ੍ਰੀਤ ਸਿੰਘ ਕਾਂਗ੍ਰੇਸ ਨੇਤਾ ਦੀਪਕ ਸ਼ਰਮਾ ਦੇ ਸੰਪਰਕ ਵਿੱਚ ਵੀ ਆਇਆ ਸੀ। ਲਖਬੀਰ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸੇਹਤ ਵਿਭਾਗ ਵਲੋਂ ਮੈਟ੍ਰੋ ਅਤੇ ਐਚਪੀ ਆਰਥੋਨੋਵਾ ਹਸਪਤਾਲਾਂ ਦੇ ਡਾਕਟਰਾਂ ਤੇ ਸਟਾਫ ਨੂੰ ਕਵਾਰੰਟਾਇਨ ਕਰ ਦਿੱਤਾ ਗਿਆ ਹੈ। ਇਨ੍ਹਾਂ ਹਸਪਤਾਲਾਂ ਦੇ ਓਪੀਡੀ ਬੰਦ ਕਰ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਲਖਬੀਰ ਦੋਵੇਂ ਹਸਪਤਾਲਾਂ ਵਿੱਚ ਗਿਆ ਸੀ।