ਜਲੰਧਰ। ਗੋਦ ਲਈ ਬੇਟੀ ਦੀ ਕੁੱਟਮਾਰ ਤੇ ਗਰਮ ਸਰੀਏ ਨਾਲ ਜ਼ਖ਼ਮੀ ਕਰਨ ਵਾਲੀ ਮਾਂ ਖਿਲਾਫ਼ ਪੁਲਿਸ ਨੇ ਕੇਸ ਦਰਜ ਕਰ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਗਿ੍ਰਫ਼ਤਾਰ ਔਰਤ ਦੀ ਪਛਾਣ ਅਪਰਾ ਦੀ ਰਹਿਣ ਵਾਲੀ ਰਾਜਵਿੰਦਰ ਕੌਰ ਵਜੋਂ ਹੋਈ ਹੈ। ਬੱਚੀ ਛੇਵੀਂ ਜਮਾਤ ਦੀ ਵਿਦਿਆਰਥਣ ਹੈ।
ਸਕੂਲ ’ਚ ਟੀਚਰ ਨੇ ਬੱਚੀ ਦੇ ਸਰੀਰ ’ਤੇ ਸਰੀਏ ਦੇ ਨਿਸ਼ਾਨ ਦੇਖੇ ਤੇ ਪੁੱਛਿਆ ਤਾਂ ਰੋਂਦੇ ਹੋਏ ਬੱਚੀ ਨੇ ਦੱਸਿਆ ਕਿ ਉਸਦੀ ਮਾਂ ਉਸ ਤੋਂ ਘਰ ਦੇ ਕੰਮਕਾਜ ਕਰਵਾਉਂਦੀ ਹੈ। ਜ਼ਿਆਦਾ ਕੰਮ ਕਰਨ ਨਾਲ ਉਹ ਬਿਮਾਰ ਜਾਂ ਬੇਹੋਸ਼ ਹੋ ਜਾਵੇ ਤਾਂ ਉਸਨੂੰ ਹੋਸ਼ ’ਚ ਲਿਆਉਣ ਲਈ ਗਰਮ ਸਰੀਆ ਲਾਉਂਦੀ ਹੈ।
ਬੱਚੀ ਨੇ ਦੱਸਿਆ ਕਿ ਮਾਂ ਨੇ ਕਈ ਵਾਰ ਗਰਮ ਸਰੀਏ ਲਾ ਕੇ ਗੰਭੀਰ ਜ਼ਖ਼ਮੀ ਵੀ ਕੀਤਾ ਹੈ। ਇਸ ਤੋਂ ਬਾਅਦ ਟੀਚਰ ਨੇ ਜ਼ਖਮ ’ਤੇ ਦਵਾਈ ਲਗਾ ਕੇ ਮੁਲਜ਼ਮ ਮਾਂ ‘ਤੇ ਪਿੰਡ ਦੇ ਸਰਪੰਚ ਨੂੰ ਬੁਲਾ ਕੇ ਸ਼ਿਕਾਇਤ ਦਿੱਤੀ। ਥਾਣਾ ਫਿਲੌਰ ਅਧੀਨ ਆਉਂਦੀ ਅਪਰਾ ਚੌਕੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕਰ ਮੁਲਜ਼ਮ ਔਰਤ ਖਿਲਾਫ ਮਾਮਲਾ ਦਰਜ ਕਰ ਕੇ ਉਸਨੂੰ ਗਿ੍ਰਫਤਾਰ ਕਰ ਲਿਆ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਮੁੁਲਜ਼ਮ ਔਰਤ ਨੂੰ ਕੋਰਟ ’ਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ। ਬੱਚੀ ਨੂੰ ਕੋਰਟ ਦੇ ਹੁਕਮ ਅਨੁਸਾਰ ਚਿਲਡਰਨ ਹੋਮ ਭੇਜ ਦਿੱਤਾ ਗਿਆ ਹੈ ਤੇ ਪਿਤਾ ਨੂੰ ਬੁਲਾ ਕੇ ਸਾਰੀ ਗੱਲ ਦੱਸੀ ਜਾਵੇਗੀ।