ਇੰਟਰਨੈੱਟ ਮੀਡੀਆ ‘ਤੇ ਮੰਗਲਵਾਰ ਨੂੰ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਲੜਕੀ ਫਾਇਰਿੰਗ ਕਰਦੀ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਗੋਲ਼ੀ ਚਲਾਉਣ ਵਾਲੀ ਲੜਕੀ ਇਕ ਟਰੈਵਲ ਏਜੰਟ ਦੀ ਨੂੰਹ ਹੈ, ਜਿਸ ਦਾ ਵਿਦੇਸ਼ ਦਾ ਵੀਜ਼ਾ ਲੱਗਾ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਲੜਕੀ ਜਨਤਕ ਤੌਰ ‘ਤੇ ਹਵਾ ‘ਚ ਫਾਇਰਿੰਗ ਕਰਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਜਦੋਂ ਲੜਕੀ ਫਾਇਰ ਕਰਦੀ ਹੈ ਤਾਂ ਉਸ ਦੇ ਪਿੱਛੇ ਇਕ ਆਦਮੀ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ, ਜੋ ਉਸ ਨੂੰ ਫਾਇਰ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ। ਜਿਸ ਹਥਿਆਰ ਨਾਲ ਗੋਲ਼ੀ ਚਲਾਈ ਜਾ ਰਹੀ ਹੈ, ਉਹ ਲਾਇਸੈਂਸੀ ਹਥਿਆਰ ਦੱਸਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ ਵਾਇਰਲ ਹੋ ਰਹੀ ਇਹ ਵੀਡੀਓ ਜਲੰਧਰ ਦੇ ਕੰਪਨੀ ਬਾਗ ਚੌਂਕ ਦੀ ਦੱਸੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਲੜਕੀ ਦਾ ਹਾਲ ਹੀ ਵਿੱਚ ਵਿਦੇਸ਼ ਦਾ ਵੀਜ਼ਾ ਆਇਆ ਅਤੇ ਉਹ ਬਹੁਤ ਜਲਦ ਵਿਦੇਸ਼ ਚਲੇ ਜਾਣ ਵਾਲੀ ਹੈ, ਇਸੀ ਖੁਸ਼ੀ ਨੂੰ ਮਨਾਉਣ ਲਈ ਉਸ ਵੱਲੋਂ ਫਾਇਰਿੰਗ ਕੀਤੀ ਗਈ। ਫਿਲਹਾਲ ਪੁਲਿਸ ਨੇ ਇਸ ਵਾਇਰਲ ਵੀਡੀਓ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : https://bit.ly/3RnHnnm Telegram https://bit.ly/3y73aJ2)