ਜਲੰਧਰ – ਅਗਸਤ ਦੇ ਪਹਿਲੇ ਹਫਤੇ ਤੋਂ 14 ਪ੍ਰਾਈਵੇਟ ਹਸਪਤਾਲ ਵੀ ਕੋਰੋਨਾ ਦਾ ਇਲਾਜ ਕਰ ਸਕਣਗੇ

0
3196

ਜਲੰਧਰ . ਸੂਬਾ ਸਰਕਾਰ ਦੀ ਅਪੀਲ ਤੋਂ ਬਾਅਦ ਹੁਣ 14 ਪ੍ਰਾਈਵੇਟ ਹਸਪਤਾਲਾਂ ਨੇ ਵੀ ਕੋਰੋਨਾ ਦਾ ਇਲਾਜ ਕਰਨ ਦੀ ਹਾਮੀ ਭਰ ਦਿੱਤੀ ਹੈ। ਅਗਸਤ ਦੇ ਪਹਲੇ ਹਫਤੇ ਵਿੱਚ ਜਲੰਧਰ ਦੇ 14 ਪ੍ਰਾਈਵੇਟ ਹਸਪਤਾਲ ਕੋਰੋਨਾ ਮਰੀਜਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਦੇਣਗੇ।

ਡਿਪਟੀ ਕਮਸ਼ਿਨਰ ਘਨਸ਼ਿਆਮ ਥੋਰੀ ਮੁਤਾਬਿਕ- 14 ਨਿੱਜੀ ਹਸਪਤਾਲਾਂ ਵਲੋਂ 186 ਬੈਡ ਲੈਵਲ-2 ਅਤੇ 47 ਬੈਡ ਲੈਵਲ-3 ਦੇ ਮਰੀਜ਼ਾਂ ਦਾ ਇਲਾਜ ਕਰਣਗੇ। ਹੁਣ ਜ਼ਿਲੇ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਲੈਵਲ-2 ਲਈ 211 ਅਤੇ ਲੈਵਲ-3 ਦੇ ਮਰੀਜ਼ਾਂ ਲਈ ਬੈਡਾਂ ਦੀ ਗਿਣਤੀ 57 ਹੋ ਗਈ ਹੈ।

ਡੀਸੀ ਨੇ ਕਿਹਾ- ਪ੍ਰਾਈਵੇਟ ਹਸਪਤਾਲ ਪੰਜਾਬ ਸਰਕਾਰ ਵਲੋਂ ਨਿਰਧਾਰਿਤ ਕੀਤੇ ਗਏ ਰੇਟ ਹੀ ਇਲਾਜ ਲਈ ਲੈ ਸਕਣਗੇ। ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਸ (ਪਿਮਸ) ਵਲੋਂ 23 ਜੁਲਾਈ ਤੋਂ ਹੀ ਇਲਾਜ ਸ਼ੁਰੂ ਕੀਤਾ ਜਾ ਰਿਹਾ ਹੈ।

ਇਹ ਹਸਪਤਾਲ ਕਰ ਸਕਣਗੇ ਇਲਾਜ

ਨਿਉ ਰੂਬੀ ਹਸਪਤਾਲ
ਮਾਨ ਮੈਡੀਸਟੀ
ਗੁਲਾਬ ਦੇਵੀ ਹਸਪਤਾਲ
ਜੋਸ਼ੀ ਹਸਪਤਾਲ
ਕਡਿਨੀ ਹਸਪਤਾਲ
ਅਰਮਾਨ ਹਸਪਤਾਲ
ਰਤਨ ਹਸਪਤਾਲ
ਸੈਕਰਡ ਹਾਰਟ ਹਸਪਤਾਲ
ਸ੍ਰੀਮਨ ਹਸਪਤਾਲ
ਸਰਵੋਦਿਆ ਹਸਪਤਾਲ
ਕੈਪੀਟੋਲ ਹਸਪਤਾਲ
ਪਟੇਲ ਹਸਪਤਾਲ

ਡੀਸੀ ਨੇ ਦੱਸਿਆ- ਪ੍ਰਾਈਵੇਟ ਹਸਪਤਾਲ ਅਗਸਤ ਦੇ ਪਹਿਲੇ ਹਫਤੇ ਤੋਂ ਮਰੀਜਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਦੇਣਗੇ। ਇਨ੍ਹਾਂ ਹਸਪਤਾਲਾਂ ਵਿੱਟ ਬੈੱਡਾਂ ਤੱਕ ਪਾਇਪ ਰਾਹੀਂ ਆਕਸੀਜ਼ਨ ਅਤੇ ਵੈਂਟੀਲੇਟਰ ਦੀ ਜਾਣਕਾਰੀ ਲਈ ਗਈ ਹੈ ਤਾਂ ਜੋ ਕਸੇ ਨੂੰ ਕੋਈ ਦਿੱਕਤ ਨਾ ਆਵੇ।

ਜ਼ਿਆਦਾ ਟੈਸਟ ਕਰਕੇ ਪਾਜ਼ੀਟਿਵ ਆ ਰਹੀਆਂ ਰਿਪੋਰਟਾਂ

ਡੀਸੀ ਨੇ ਕਿਹਾ- ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਜ਼ਿਆਦਾ ਟੈਸਟ ਕਰਨ ਕਰਕੇ ਕੇਸ ਸਾਹਮਣੇ ਆ ਰਹੇ ਹਨ। ਮੌਜੂਦਾ ਸਮੇਂ ਦੌਰਾਨ ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੋਵਿਡ ਕੇਅਰ ਸੈਂਟਰ ਵਲੋਂ ਲੈਵਲ-1 ਅਤੇ ਸਿਵਲ ਹਸਪਤਾਲ ਵਿਖੇ ਲੈਵਲ-2 ਅਤੇ ਲੈਵਲ-3 ਦੇ ਮਰੀਜ਼ਾਂ ਦਾ ਸਰਕਾਰੀ ਸੰਸਥਾਵਾਂ ਵਿੱਚ ਅਤੇ ਆਈਐਮਏ ਹਸਪਤਾਲ ਸ਼ਾਹਕੋਟ-ਮੋਗਾ ਰੋਡ ਵਲੋਂ ਨਿੱਜੀ ਫੈਕਲਟੀ ਦੇ ਤੌਰ ‘ਤੇ ਜਲੰਧਰ ਵਿਖੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

Super Sale

(950 ਰੁਪਏ ਵਾਲਾ ਇਹ ਬੈਗ ਖਰੀਦੋ ਸਿਰਫ 550 ਰੁਪਏ ਵਿੱਚ। ਪੂਰੇ ਪੰਜਾਬ ਵਿੱਚ ਹੋਮ ਡਿਲੀਵਰੀ। ਕਾਲ ਕਰੋ – 9646-786-001)