ਜਲੰਧਰ : ਵਿਜੀਲੈਂਸ ਦਫਤਰ ਪੁੱਜੇ ਸਾਬਕਾ ਵਿਧਾਇਕ ਕੇਡੀ ਭੰਡਾਰੀ, ਕਹੀ ਇਹ ਵੱਡੀ ਗੱਲ

0
107

ਜਲੰਧਰ| ਡੀਏਵੀ ਕਾਲਜ ਤੋਂ ਵਰਕਸ਼ਾਪ ਚੌਕ ਤੱਕ ਸੜਕ ਘੁਟਾਲੇ ਦੇ ਮਾਮਲੇ ਵਿੱਚ ਹਲਕਾ ਉੱਤਰੀ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਵਿਜੀਲੈਂਸ ਦਫ਼ਤਰ ਪੁੱਜੇ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕੇਡੀ ਭੰਡਾਰੀ ਨੇ ਦੱਸਿਆ ਕਿ ਇਹ ਸੜਕ 10 ਮਹੀਨੇ ਪਹਿਲਾਂ 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਸੀ। ਜੋ 10 ਮਹੀਨਿਆਂ ਬਾਅਦ ਹੀ ਟੁੱਟ ਗਈ। ਇਸ ਮਾਮਲੇ ਦੀ ਸ਼ਿਕਾਇਤ ਕਰਨ ਲਈ ਸਾਬਕਾ ਵਿਧਾਇਕ ਕੇਡੀ ਭੰਡਾਰੀ ਵਿਜੀਲੈਂਸ ਦਫ਼ਤਰ ਪੁੱਜੇ ਹਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਨੇ ਕਿਹਾ ਕਿ ਮੈਂ ਖੁਦ ਵੀ ਨਿਗਮ ਕਮਿਸ਼ਨਰ ਰਹਿ ਚੁੱਕਾ ਹਾਂ। ਉਸ ਤੋਂ ਬਾਅਦ ਮੈਂ ਵਿਧਾਇਕ ਵੀ ਬਣਿਆ ਹਾਂ, ਪਰ ਇਤਿਹਾਸ ਵਿੱਚ ਅਜਿਹਾ ਘਪਲਾ ਕਦੇ ਨਹੀਂ ਦੇਖਿਆ ਕਿ ਕੁਝ ਮਹੀਨੇ ਪਹਿਲਾਂ 10 ਕਰੋੜ ਦੀ ਲਾਗਤ ਨਾਲ 1 ਕਿਲੋਮੀਟਰ ਦੀ ਸੜਕ ਬਣਾਈ ਗਈ ਸੀ ਅਤੇ 10 ਮਹੀਨਿਆਂ ਬਾਅਦ ਟੁੱਟ ਗਈ।

ਉਨ੍ਹਾਂ ਦੱਸਿਆ ਕਿ ਉਹ ਸ਼ਨੀਵਾਰ ਦੇਰ ਰਾਤ ਆਪਣੇ ਪਰਿਵਾਰ ਨਾਲ ਆ ਰਿਹਾ ਸੀ। ਟੁੱਟੀ ਸੜਕ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਏ। ਉਨ੍ਹਾਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਇਸ ਟੁੱਟੀ ਸੜਕ ਕਾਰਨ ਕੋਈ ਵੀ ਸ਼ਹਿਰ ਵਾਸੀ ਹਾਦਸੇ ਦਾ ਸ਼ਿਕਾਰ ਹੋਵੇ। ਇਸ ਕਾਰਨ ਉਹ ਸ਼ਿਕਾਇਤ ਕਰਨ ਵਿਜੀਲੈਂਸ ਦਫ਼ਤਰ ਪੁੱਜੇ ਹਨ।

ਭੰਡਾਰੀ ਨੇ ਇਹ ਵੀ ਕਿਹਾ ਕਿ ਇਹ ਜਾਂਚ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਕਰਵਾਈ ਜਾ ਰਹੀ ਹੈ। ਇਹ ਪੈਸਾ ਪ੍ਰਧਾਨ ਮੰਤਰੀ ਦੀ ਤਰਫੋਂ ਸਮਾਰਟ ਸਿਟੀ ਲਈ ਭੇਜਿਆ ਜਾ ਰਿਹਾ ਹੈ। ਇਸ ਦੀ ਸਹੀ ਜਾਂਚ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਜੋ ਵੀ ਸ਼ਾਮਲ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕਿਉਂਕਿ ਜਨਤਾ ਦੇ ਪੈਸੇ ਨੂੰ ਇਸ ਤਰ੍ਹਾਂ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ।