ਜਲੰਧਰ ਦੇ 4 ਬੱਚਿਆਂ ਦੇ ਪਿਓ ਨੇ ਕਪੂਰਥਲਾ ਦੀ ਕੁੜੀ ਨਾਲ ਧੋਖੇ ਨਾਲ ਕੀਤਾ ਵਿਆਹ, ਵਿਦਾਈ ਸਮੇਂ ਬੱਚਿਆਂ ਸਮੇਤ ਪਹੁੰਚੀ ਪਹਿਲੀ ਪਤਨੀ, ਹੋਇਆ ਹੰਗਾਮਾ

0
1614

ਕਪੂਰਥਲਾ | ਆਰਸੀਐੱਫ ਕਮਿਊਨਿਟੀ ਹਾਲ ‘ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਮੰਡਪ ਵਿੱਚ ਲਾੜਾ-ਲਾੜੀ ਨੇ ਫੇਰੇ ਲੈਣੇ ਸਨ। ਇਸ ਦੌਰਾਨ ਪਤਾ ਲੱਗਾ ਕਿ ਲਾੜਾ ਪਹਿਲਾਂ ਹੀ ਵਿਆਹਿਆ ਹੋਇਆ ਹੈ ਤੇ ਉਹ 4 ਬੱਚਿਆਂ ਦਾ ਪਿਓ ਹੈ। ਇਸ ਤੋਂ ਬਾਅਦ ਦੁਲਹਨ ਦੇ ਪੱਖ ਨੇ ਹੰਗਾਮਾ ਸ਼ੁਰੂ ਕਰ ਦਿੱਤਾ।

ਜਾਣਕਾਰੀ ਅਨੁਸਾਰ ਆਰਸੀਐੱਫ ਕਪੂਰਥਲਾ ਦੇ ਰਹਿਣ ਵਾਲੇ ਵਿਅਕਤੀ ਦੀ ਲੜਕੀ ਦਾ ਵਿਆਹ ਜਲੰਧਰ ਦੇ ਰਹਿਣ ਵਾਲੇ ਲੜਕੇ ਨਾਲ ਤੈਅ ਹੋਇਆ ਸੀ। ਅੱਜ ਜਲੰਧਰ ਤੋਂ ਕਪੂਰਥਲਾ ਬਰਾਤ ਆਈ। ਸਵੇਰੇ ਲੜਕੇ ਤੇ ਲੜਕੀ ਦਾ ਧੂਮਧਾਮ ਨਾਲ ਵਿਆਹ ਹੋਇਆ। ਸ਼ਾਮ ਨੂੰ ਜਦੋਂ ਵਿਦਾਈ ਦਾ ਸਮਾਂ ਆਇਆ ਤਾਂ ਨਵਾਂ ਹੰਗਾਮਾ ਖੜ੍ਹਾ ਹੋ ਗਿਆ।

ਵਿਦਾਈ ਸਮੇਂ ਜਲੰਧਰ ਦੀ ਰਹਿਣ ਵਾਲੀ ਇਕ ਲੜਕੀ ਆਪਣੇ ਬੱਚਿਆਂ ਸਮੇਤ ਉਥੇ ਪਹੁੰਚੀ ਤੇ ਲੜਕੇ ਨੂੰ ਆਪਣਾ ਪਤੀ ਦੱਸਿਆ। ਇਸ ਦੌਰਾਨ ਆਰਸੀਐੱਫ ਦੀ ਲਾੜੀ ਪੱਖ ਨੇ ਅਸਲੀਅਤ ਜਾਣਨ ਦੀ ਕੋਸ਼ਿਸ਼ ਕੀਤੀ। ਫਿਰ ਪਤਾ ਲੱਗਾ ਕਿ ਲਾੜਾ ਪਹਿਲਾਂ ਹੀ ਵਿਆਹਿਆ ਹੋਇਆ ਹੈ ਤੇ ਉਸ ਦੇ 4 ਬੱਚੇ ਹਨ।

ਇਸ ਬਾਰੇ ਜਦੋਂ ਲਾੜੀ ਪੱਖ ਨੂੰ ਪਤਾ ਲੱਗਾ ਤਾਂ ਕਾਫੀ ਹੰਗਾਮਾ ਹੋ ਗਿਆ। ਨੌਬਤ ਲੜਾਈ ਤੱਕ ਪਹੁੰਚ ਗਈ। ਇਸ ਦੌਰਾਨ ਲੋਕਾਂ ਨੇ ਫੋਨ ਕਰਕੇ ਪੁਲਸ ਨੂੰ ਬੁਲਾ ਲਿਆ। ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਲਾੜੇ ਨੂੰ ਹਿਰਾਸਤ ‘ਚ ਲੈ ਲਿਆ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ