ਜਲੰਧਰ : ਨਸ਼ੇੜੀਆਂ ਨੇ ਬਰਗਰ ਨਾ ਦੇਣ ‘ਤੇ ਨਾਬਾਲਗ ਲੜਕੇ ‘ਤੇ ਪਾਇਆ ਖੌਲ਼ਦਾ ਤੇਲ, ਲੋਕ ਦੇਖਦੇ ਰਹੇ ਤਮਾਸ਼ਾ

0
136

ਜਲੰਧਰ | ਰਾਮਾਮੰਡੀ ਥਾਣੇ ਅਧੀਨ ਪੈਂਦੇ ਚੌਗਿੱਟੀ ਚੌਕ ਨੇੜੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਰਗਰ ਨਾ ਦੇਣ ‘ਤੇ ਨਸ਼ੇ ‘ਚ ਧੁੱਤ ਨੌਜਵਾਨਾਂ ਨੇ ਨਾਬਾਲਗ ਨੌਜਵਾਨ ‘ਤੇ ਉਬਲਦਾ ਤੇਲ ਪਾ ਦਿੱਤਾ। ਇਸ ਘਟਨਾ ਵਿਚ ਨੌਜਵਾਨ ਪੇਟ ਤੋਂ ਲੈ ਕੇ ਲੱਤਾਂ ਤੱਕ ਬੁਰੀ ਤਰ੍ਹਾਂ ਝੁਲਸ ਗਿਆ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਪੀੜਤ ਨਾਬਾਲਗ ਨੂੰ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੀੜਤ ਨੇ ਦੱਸਿਆ ਹੈ ਕਿ ਉਬਲਦਾ ਤੇਲ ਸੁੱਟਣ ਵਾਲੇ ਨੌਜਵਾਨ ਨਸ਼ੇ ‘ਚ ਸਨ। ਗਰਮ ਤੇਲ ਸਰੀਰ ‘ਤੇ ਸੁੱਟਣ ਤੋਂ ਬਾਅਦ ਨੌਜਵਾਨ ਇਧਰ-ਉਧਰ ਭੱਜ ਕੇ ਤੜਫ ਰਿਹਾ ਸੀ ਪਰ ਲੋਕ ਤਮਾਸ਼ਾ ਦੇਖਦੇ ਰਹੇ, ਕਿਸੇ ਨੇ ਨਾਬਾਲਗ ਨੂੰ ਹਸਪਤਾਲ ਲਿਜਾਣ ਦੀ ਹਿੰਮਤ ਨਹੀਂ ਦਿਖਾਈ। ਇਸ ਤੋਂ ਬਾਅਦ ਜਦੋਂ ਪੁਲਿਸ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਸ ਨੂੰ ਹਸਪਤਾਲ ਲਿਜਾ ਕੇ ਇਲਾਜ ਕਰਵਾਇਆ ਗਿਆ।

ਥਾਣਾ ਸਦਰ ਦੇ ਇੰਚਾਰਜ ਰਾਜੇਸ਼ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਚੌਗਿੱਟੀ ਚੌਕ ਨੇੜੇ ਹੰਗਾਮਾ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਜਦੋਂ ਮੌਕੇ ‘ਤੇ ਜਾ ਕੇ ਦੇਖਿਆ ਤਾਂ ਇਕ ਨਾਬਾਲਗ ਨੌਜਵਾਨ ਜਿਸ ਦੇ ਸਰੀਰ ‘ਤੇ ਗਰਮ ਤੇਲ ਪਾਇਆ ਹੋਇਆ ਸੀ, ਤੜਫ ਰਿਹਾ ਸੀ। ਉਨ੍ਹਾਂ ਕਿਹਾ ਕਿ ਨਾਬਾਲਗ ‘ਤੇ ਖੌਲ਼ਦਾ ਤੇਲ ਪਾਉਣ ਵਾਲੇ ਨੌਜਵਾਨਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ