ਜਲੰਧਰ : ‘ਹਫਤਾ’ ਨਾ ਦੇਣ ‘ਤੇ ਰੇਹੜੀ ਵਾਲੇ ਨਾਬਾਲਗ ‘ਤੇ ਛਿੜਕਿਆ ਸੀ ਖੌਲ਼ਦਾ ਤੇਲ, ਦੋ ਗ੍ਰਿਫਤਾਰ, ਤੀਜਾ ਫਰਾਰ

0
101

ਜਲੰਧਰ| ਪੁਲਸ ਨੇ ਵੀਰਵਾਰ ਦੇਰ ਰਾਤ ਬਰਗਰ ਦੀ ਰੇਹੜੀ ‘ਤੇ ਕੰਮ ਕਰਦੇ ਨਾਬਾਲਗ ‘ਤੇ ਤੇਲ ਪਾਉਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹੀਰਾਲਾਲ ਅਤੇ ਸਰਬਜੀਤ ਸਿੰਘ ਉਰਫ ਬੱਲੂ ਵਾਸੀ ਚੋਗਿੱਟੀ ਵਜੋਂ ਹੋਈ ਹੈ।

ਰਾਮਾਮੰਡੀ ਥਾਣਾ ਦੇ ਇੰਚਾਰਜ ਰਾਜੇਸ਼ ਅਰੋੜਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸੂਚਨਾ ਮਿਲੀ ਸੀ ਕਿ ਗਰਮ ਤੇਲ ਛਿੜਕਣ ਕਾਰਨ ਓਮ ਪ੍ਰਕਾਸ਼, ਉਸ ਦਾ ਲੜਕਾ ਕਰਨ ਅਤੇ ਧਰਮਵੀਰ ਸਿਵਲ ਹਸਪਤਾਲ ‘ਚ ਦਾਖਲ ਹਨ। ਇਸ ਤੋਂ ਬਾਅਦ ਓਮਪ੍ਰਕਾਸ਼ ਨੇ ਸ਼ਿਕਾਇਤ ਦਿੱਤੀ ਕਿ ਸ਼ਾਮ 5 ਵਜੇ ਉਹ ਆਪਣੇ ਲੜਕਿਆਂ ਕਰਨ ਅਤੇ ਧਰਮਵੀਰ ਦੇ ਨਾਲ ਬਰਗਰ ਸਟਾਲ ‘ਤੇ ਮੌਜੂਦ ਸੀ।

ਇਸ ਦੌਰਾਨ ਹੀਰਾ ਸਰਬਜੀਤ ਅਤੇ ਟੀਟੂ ਆ ਗਏ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਬਰਗਰ ਖਾ ਰਹੇ ਗਾਹਕਾਂ ਨੂੰ ਥੱਪੜ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਓਮ ਪ੍ਰਕਾਸ਼ ਤੋਂ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।

ਜਦੋਂ ਓਮਪ੍ਰਕਾਸ਼ ਨੇ ਪੈਸੇ ਨਾ ਦਿੱਤੇ ਤਾਂ ਨੌਜਵਾਨਾਂ ਨੇ ਓਮਪ੍ਰਕਾਸ਼, ਉਸ ਦੇ ਲੜਕੇ ਕਰਨ ਅਤੇ ਧਰਮਵੀਰ ‘ਤੇ ਗਰਮ ਤੇਲ ਪਾ ਦਿੱਤਾ। ਜਿਸ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕੇਸ ਦਰਜ ਕਰਕੇ ਸਰਬਜੀਤ ਅਤੇ ਹੀਰਾਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਮਾਮਲੇ ਵਿੱਚ ਨਾਮਜ਼ਦ ਤੀਜੇ ਮੁਲਜ਼ਮ ਟੀਟੂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ