ਜਲੰਧਰ ‘ਚ ਟੁੱਟਾ 6 ਮਹੀਨਿਆਂ ਦਾ ਰਿਕਾਰਡ, 9 ਮੌਤ ਸਮੇਤ 355 ਨਵੇਂ ਕੇਸ ਮਿਲੇ

0
1235

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜਲੰਧਰ ਵਿਚ ਕੋਰੋਨਾ ਨਾਲ 9 ਲੋਕਾਂ ਦੀ ਮੌਤ ਸਮੇਤ 355 ਨਵੇਂ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਵੀ 200 ਦੇ ਕਰੀਬ ਕੇਸ ਸਾਹਮਣੇ ਆਏ ਸਨ।

ਇਸ ਮਹਾਮਾਰੀ ਤੋਂ ਬਚਣ ਲਈ ਪ੍ਰਸਾਸ਼ਨ ਲੋਕਾਂ ਦੀ ਵਾਰ-ਵਾਰ ਅਪੀਲ ਕਰ ਰਿਹਾ ਹੈ ਕਿ ਸਰਕਾਰ ਦੀਆਂ ਗਾਈਡਲਾਈਨਜ਼ ਦੀ ਪਾਲਣਾ ਕਰੋ। ਸਿਹਤ ਵਿਭਾਗ ਦੁਆਰਾ ਹਦਾਇਤਾ ਜਿਵੇ ਕਿ ਸੋਸ਼ਲ ਡਿਸਟੈਸਿੰਗ,ਮਾਸਕ ਪਾ ਕੇ ਰੱਖਣਾ, ਥੋੜੇ-ਥੋੜੇ ਸਮੇਂ ਬਾਅਦ ਹੱਥ ਸਾਬਣ ਨਾਲ ਧੋਣਾ ਆਦਿ ਨੂੰ ਯਕੀਨੀ ਬਣਾਉਣ ਹੋਵੇਗਾ।