ਜਲੰਧਰ : ਪੈਸੇ ਮੰਗਣ ਬੱਸ ‘ਚ ਚੜ੍ਹੇ ਕਿੰਨਰ ਨੂੰ ਸਵਾਰੀ ਨੇ ਕੁੱਟਿਆ, ਬੱਸ ਸਟੈਂਡ ‘ਤੇ ਹੋਇਆ ਭਾਰੀ ਹੰਗਾਮਾ

0
668

ਜਲੰਧਰ, 8 ਦਸੰਬਰ | ਕਿੰਨਰ ਨੇ ਬੱਸ ‘ਚ ਸਫਰ ਕਰਦੇ ਸਮੇਂ ਮੁਸਾਫਿਰ ‘ਤੇ ਹਮਲਾ ਕਰਨ ਦਾ ਆਰੋਪ ਲਗਾਇਆ ਹੈ। ਇਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਹੰਗਾਮੇ ਦੌਰਾਨ ਇਕੱਠੇ ਹੋਈ ਭੀੜ ਵਿਚ ਸਵਾਰੀ ਨੂੰ ਮੌਕੇ ਤੋਂ ਭਜਾ ਦਿੱਤਾ ਗਿਆ, ਜਿਸ ਕਾਰਨ ਕਿੰਨਰ ਨੇ ਬੱਸ ਦੇ ਅੱਗੇ ਆ ਕੇ ਰੋਸ-ਪ੍ਰਦਰਸ਼ਨ ਕੀਤਾ ਅਤੇ ਬੱਸ ਚਾਲਕਾਂ ‘ਤੇ ਸਵਾਰੀਆਂ ਨੂੰ ਭਜਾਉਣ ਦੇ ਦੋਸ਼ ਲਗਾਏ। ਇਸ ਮਗਰੋਂ ਟਰੈਫਿਕ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਿੰਨਰ ਨਾਲ ਗੱਲਬਾਤ ਕਰਕੇ ਮਾਮਲਾ ਸੁਲਝਾਇਆ ਅਤੇ ਬੱਸ ਨੂੰ ਰਵਾਨਾ ਕਰਕੇ ਆਵਾਜਾਈ ਨੂੰ ਚਲਾਇਆ।

ਵੇਖੋ ਵੀਡੀਓ

https://www.facebook.com/jalandharbulletin/videos/1066902864497968

ਕਿੰਨਰ ਰਵੀਸ਼ਾ ਨੇ ਦੱਸਿਆ ਕਿ ਉਹ ਬੱਸ ‘ਚ ਪੈਸੇ ਮੰਗ ਰਹੀ ਸੀ, ਜਿਸ ਦੌਰਾਨ ਇਕ ਮੁਸਾਫਿਰ ਨੇ ਉਸ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਗਾਲ੍ਹਾਂ ਕੱਢਣ ‘ਤੇ ਇਤਰਾਜ਼ ਕੀਤਾ ਤਾਂ ਉਸ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਬੱਸ ਚਾਲਕ ਨੇ ਉਕਤ ਸਵਾਰੀ ਨੂੰ ਮੌਕੇ ਤੋਂ ਭਜਾ ਦਿੱਤਾ।

ਟ੍ਰੈਫਿਕ ਕਰਮਚਾਰੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਦੇ ਬਾਹਰ ਵਿਵਾਦ ਹੋਇਆ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਕਿੰਨਰ ਨੇ ਦੋਸ਼ ਲਾਇਆ ਕਿ ਮੁਸਾਫਿਰ ਨੇ ਉਸ ਨਾਲ ਕੁੱਟਮਾਰ ਕੀਤੀ ਹੈ ਪਰ ਮੌਕੇ ‘ਤੇ ਕੋਈ ਸਵਾਰੀ ਮੌਜੂਦ ਨਹੀਂ ਸੀ, ਜਿਸ ਕਾਰਨ ਉਸ ਨੂੰ ਸਮਝਾ ਕੇ ਬੱਸ ਨੂੰ ਮੌਕੇ ਤੋਂ ਰਵਾਨਾ ਕਰ ਦਿੱਤਾ ਗਿਆ।