ਜਲੰਧਰ | ਕੋਰੋਨਾ ਸੰਕਰਮਿਤ ਦੀ ਗਿਣਤੀ ‘ਚ ਵੀਰਵਾਰ ਨੂੰ 470 ਦਾ ਵਾਧਾ ਅਤੇ ਇੱਕ ਹੀ ਪਰਿਵਾਰ ਦੇ 5 ਮੈਂਬਰ ਸਣੇ 6 ਨੂੰ ਓਮੀਕ੍ਰੋਨ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਜਿਲੇ ‘ਚ 66839 ਕੋਰੋਨਾ ਸੰਕਰਮਿਤ ਅਤੇ 12 ਮਰੀਜ਼ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ।
ਓਮੀਕ੍ਰੋਨ ਦੇ ਕੇਸਾਂ ਦੀ ਜੀਨੋਮ ਸਿਕਵੇਸਿੰਗ ‘ਚ ਓਮੀਕ੍ਰੋਨ ਵੈਰੀਅੰਟ ਦੀ ਪੁਸ਼ਟੀ ਹੋਈ ਹੈ। ਬ੍ਰਾਜੀਲ ਤੋਂ ਕੁਝ ਦਿਨ ਪਹਿਲਾਂ ਆਏ ਵਿਅਕਤੀ ਚ ਵੀ ਓਮੀਕ੍ਰੋਨ ਵੈਰੀਅੰਟ ਮਿਲਿਆ ਸੀ।
ਦੱਸ ਦੇਈਏ ਕਿ ਜਿਨ੍ਹਾਂ 5 ਲੋਕਾਂ ‘ਚ ਓਮੀਕ੍ਰੋਨ ਵੈਰੀਅੰਟ ਮਿਲਿਆ ਹੈ, ਉਨ੍ਹਾਂ ‘ਚ 5 ਇੱਕ ਹੀ ਪਰਿਵਾਰ ਦੇ ਮੈਂਬਰ ਹਨ। ਪਰਿਵਾਰ ਸਰਸਵਤੀ ਵਿਹਾਰ ਦਾ ਰਹਿਣ ਵਾਲਾ ਹੈ, ਜਦਕਿ ਇਸ ਪਰਿਵਾਰ ਦਾ ਇੱਕ ਮੈਂਬਰ ਵਿਦੇਸ਼ ਤੋਂ ਆਇਆ ਸੀ।
ਸੰਕਰਮਿਤ ਮਰੀਜ਼ਾਂ ਦੀ ਲਿਸਟ ‘ਚ ਡੀਏਵੀ ਇੰਸਟੀਚਿਊਟ ਦੇ ਫਿਜੀਓਥੈਰੇਪੀ ਅਤੇ ਰਿਹੇਬਿਲਟੇਸ਼ਨ ਦੇ ਸਟੂਡੈਂਟਸ ਦੇ ਨਾਲ ਪ੍ਰੌਫੈਸਰਾਂ ਦੀ ਵੀ ਪੁਸ਼ਟੀ ਹੋਈ ਹੈ।
ਜਮਸ਼ੇਰ ਖਾਸ ਦੀ ਸੀਐੱਚਸੀ ਦੇ ਇਲਾਵਾ ਸਰਕਾਰੀ ਵਿਭਾਗ ਦੇ ਡਾਕਟਰਾਂ ਤੇ ਸਰਕਾਰੀ ਸਕੂਲ ਦੇ ਅਧਿਆਪਕ ਪਾਜੀਟਿਵ ਆਏ ਹਨ।
ਵੀਰਵਾਰ ਨੂੰ ਸੈਸ਼ਨ ਕੋਰਟ ਦੇ ਚਾਰ ਸੰਕਰਮਿਤ ਮਿਲੇ ਹਨ, ਜਦਕਿ ਬਸਤੀ ਦਾਨਿਸ਼ਮੰਦਾ, ਖੁਰਲਾ ਖਿੰਗਰਾ, ਭੋਗਪੁਰ, ਜੇਪੀ ਨਗਰ ਤੋਂ ਇਲਾਵਾ ਹੋਰ ਇਲਾਕਿਆਂ ਤੋਂ ਵੀ ਸੰਕਰਮਿਤਾਂ ਦੀ ਪੁਸ਼ਟੀ ਹੋਈ ਹੈ।