ਬਠਿੰਡਾ | ਗੈਂਗਸਟਰ ਗੋਲਡੀ ਬਰਾੜ ਵੱਲੋਂ ਇੰਟਰਨੈਟ ਮੀਡੀਆ ‘ਤੇ ਬਠਿੰਡਾ ਕੇਂਦਰੀ ਜੇਲ੍ਹ ਡਿਪਟੀ ਸੁਪਰਡੈਂਟ ਨੂੰ ਦਿੱਤੀ ਗਈ ਧਮਕੀ ‘ਤੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਵੀਆਈਪੀ ਸਹੂਲਤਾਂ ਤੇ ਪਿਜ਼ਾ ਮਿਲਣ ਦੇ ਦਿਨ ਹੁਣ ਗਏ, ਹੁਣ ਜੇਲ੍ਹਾਂ ਅਸਲ ਵਿਚ ਸੁਧਾਰ ਗ੍ਰਹਿ ਬਣ ਜਾਣਗੀਆਂ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਉੁਨ੍ਹਾਂ ਨੇ ਇਹ ਵਿਭਾਗ ਦਿੱਤਾ ਹੈ, ਉਹ ਅਤੇ ਉਨ੍ਹਾਂ ਦੇ ਅਧਿਕਾਰੀ ਵਿਵਸਥਾ ਵਿਚ ਸੁਧਾਰ ਲਈ ਕੰਮ ਕਰ ਰਹੇ ਹਨ। ਹੁਣ ਜੇਲ੍ਹਾਂ ਅਸਲ ਵਿਚ ਸੁਧਾਰ ਗ੍ਰਹਿ ਬਣ ਜਾਣਗੀਆਂ। ਅਸੀਂ ਜੇਲ੍ਹਾਂ ਨੂੰ ਡਰੱਗਸ, ਮੋਬਾਈਲ ਤੇ ਅਪਰਾਧ ਮੁਕਤ ਬਣਾਉਣਗੇ। ਸਾਨੂੰ ਕੋਈ ਨਹੀਂ ਰੋਕ ਸਕਦਾ।
ਦੱਸ ਦੇਈਏ ਕਿ ਮੂਸੇਵਾਲਾ ਦੀ ਹੱਤਿਆ ਦੇ ਮਾਸਟਰਮਾਈਂਡ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਿਸ ਤੇ ਕੇਂਦਰੀ ਜੇਲ੍ਹ ਬਠਿੰਡਾ ਦੇ ਅਧਿਕਾਰੀਆਂ ਨੂੰ ਇੰਟਰਨੈੱਟ ਜ਼ਰੀਏ ਧਮਕੀ ਦਿੱਤੀ ਸੀ। ਇਸ ਵਿਚ ਗੋਲਡੀ ਬਰਾੜ ਨੇ ਕਿਹਾ ਕਿ ਬਠਿੰਡਾ ਵਿਚ ਸਾਡੇ ਭਰਾਵਾਂ ਸਰਜ ਸੰਧੂ, ਬੌਬੀ ਮਲਹੋਤਰਾ ਤੇ ਜਗਰੌਸ਼ਨ ਹੁੰਦਲ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।






































