ਵਿਆਹ ‘ਚ ਪਿਸਤੌਲ ਲਹਿਰਾਉਣਾ ਪਿਆ ਮਹਿੰਗਾ, ਪੁਲਿਸ ਨੇ ਕੀਤੀ FIR!

0
315

ਨਥਾਣਾ। ਨਥਾਣਾ ਥਾਣੇ ਅਧੀਨ ਪੈਂਦੇ ਇਕ ਮੈਰਿਜ ਪੈਲੇਸ ਵਿਚੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਨੌਜਵਾਨ ਤੇ ਉਸਦਾ ਦੋਸਤ ਭੰਗੜਾ ਪਾਉਂਦੇ ਹੋਏ ਪਿਸਤੌਲ ਲਹਿਰਾ ਰਹੇ ਹਨ। ਜਿਸ ਪਿੱਛੋਂ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਆਰੋਪੀ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਨਥਾਣਾ ਥਾਣੇ ਦੇ ਇੰਚਾਰਜ ਨੇ ਲਾਈਵ ਹੋ ਕੇ ਦੱਸਿਆ ਹੈ ਕਿ ਇਕ ਵਿਆਹ ਸਮਾਗਮ ਵਿਚ ਪਿਸਤੌਲ ਲਹਿਰਾਉਂਦੇ ਨੌਜਵਾਨਾਂ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਹੈ। ਇਹ ਵੀ ਪੁੱਛਗਿਛ ਕੀਤੀ ਜਾਵੇਗੀ ਕਿ ਜੋ ਪਿਸਤੌਲ ਇਹ ਨੌਜਵਾਨ ਲਹਿਰਾ ਰਹੇ ਹਨ, ਕੀ ਇਸਦਾ ਲਾਇਸੰਸ ਇਨ੍ਹਾਂ ਕੋਲ ਹੈ ਕਿ ਨਹੀਂ, ਉਸਤੋਂ ਬਾਅਦ ਹੀ ਇਨ੍ਹਾਂ ਉਤੇ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕਤਲ ਦੀਆਂ ਵਾਰਦਾਤਾਂ ਵਿਚ ਕਾਫੀ ਵਾਧਾ ਹੋਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਜਨਤਕ ਤੌਰ ਉਤੇ ਹਥਿਆਰ ਲੈ ਕੇ ਚੱਲਣ ਉਤੇ ਪਾਬੰਦੀ ਲਗਾਈ ਹੈ। ਇਸ ਵਿਚਾਲੇ ਇਸ ਤਰ੍ਹਾਂ ਦੀ ਵੀਡੀਓ ਦਾ ਵਾਇਰਲ ਹੋਣਾ ਕਾਫੀ ਚਿੰਤਾ ਦਾ ਵਿਸ਼ਾ ਹੈ।