ਹੁਣ ਜਲੰਧਰ ਦੇ ਨਵੇਂ ਕੋਰੋਨਾ ਮਰੀਜ਼ਾਂ ਬਾਰੇ ਨਹੀਂ ਲੱਗ ਰਿਹਾ ਪਤਾ, ਕਿੱਥੋਂ ਤੋਂ ਕਿਵੇ ਹੋਏ ਸ਼ਿਕਾਰ

0
4318
Coronavirus economic impact concept image

ਜਲੰਧਰ . ਕੋਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਜਾਰੀ ਹੈ। ਮਰੀਜ਼ ਦੇ ਠੀਕ ਹੋਣ ਦੇ ਨਾਲ-ਨਾਲ ਨਿਤ ਦਿਨ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜਲੰਧਰ ਦੇ ਭਾਰਗੋ ਕੈਂਪ ਦੀ ਰਹਿਣ ਵਾਲੀ ਗਰਭਵਤੀ ਔਰਤ ਨੂੰ ਕੋਰੋਨਾ ਵਾਇਰਸ ਕਿਵੇਂ ਤੋਂ ਕਿੱਥੋ ਹੋਇਆ ਇਹ ਬਾਰੇ ਪਤਾ ਨਹੀਂ ਲੱਗ ਸਕਿਆ। ਸ਼ਹਿਰ ਦੀ 9 ਮੌਤ ਵਾਲੇ 65 ਸਾਲਾਂ ਬਜ਼ੁਰਗ ਦਾ ਵੀ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਇਸ ਤਰ੍ਹਾਂ ਹੋਣਾ ਵੱਧ ਚਿੰਤਾਜਨਕ ਬਣ ਸਕਦਾ ਹੈ। ਪਹਿਲੇਂ ਆਏ ਸਾਰੇ ਮਾਮਲਿਆਂ ਦਾ ਕਿਸੇ ਨਾ ਕਿਸੇ ਦੇ ਸੰਪਰਕ ਵਿਚ ਆਉਣ ਕਰਕੇ ਆਏ ਸਨ ਉਹਨਾਂ ਦੇ ਸੋਰਸ ਬਾਰੇ ਪਤਾ ਸੀ ਪਰ ਜੋ ਇਹਨਾਂ ਦੋ ਮਰੀਜਾਂ ਦੀ ਕੋਰੋਨਾ ਬਾਰੇ ਲਾਗ ਦਾ ਪਤਾ ਨਾ ਲੱਗਣ ਵੱਡੀ ਸਮੱਸਿਆ ਬਣ ਸਕਦਾ ਹੈ। ਜੇਕਰ ਇਸ ਬਾਰੇ ਪਤਾ ਨਾ ਲੱਗਿਆ ਸਕਿਆ ਤਾਂ ਫਿਰ ਕੋਰੋਨਾ ਦੀ ਸਥਿਤੀ ਹੋਰ ਤਰ੍ਹਾਂ ਦੀ ਬਣਨ ਵਾਲੀ ਹੈ।

ਕਮਜ਼ੋਰ ਇਮਊਨਿਟੀ ਵਾਲਿਆਂ ਨੂੰ ਜਲਦ ਹੋ ਸਕਦਾ ਕੋਰੋਨਾ ਵਾਇਰਸ

ਸਿਹਤ ਵਿਭਾਗ ਦੇ ਅਨੁਸਾਰ ਬੁੱਧਵਾਰ ਤੱਕ ਸ਼ਹਿਰ ਵਿਚ 9ਵੀਂ ਮੌਤ ਹੋਈ ਹੈ। ਇਹ ਸਾਰੇ ਮਰੀਜ਼ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਸਨ। ਕਈਆਂ ਨੂੰ ਸ਼ੂਗਰ ਤੇ ਬਲੱਡ ਪ੍ਰਸ਼ੈਰ ਦੀ ਸਮੱਸਿਆ ਸੀ। ਡਾ. ਰੋਹਿਤ ਕੁਮਾਰ ਦਾ ਕਹਿਣਾ ਹੈ ਕਿ ਲੰਮੀ ਬਿਮਾਰੀ ਤੋਂ ਪੀੜਤ ਵਿਅਕਤੀ ਦਾ ਇਮਊਨਿਟੀ ਸਿਸਟਮ ਕਮਜੋਰ ਹੋ ਜਾਂਦਾ ਹੈ। ਜਿਸ ਕਰਕੇ ਉਸ ਵਿਚ ਕੋਰੋਨਾ ਵਾਇਰਸ ਦੇ ਲੱਛਣ ਕਿਸੇ ਆਮ ਵਿਅਕਤੀ ਨਾਲੋਂ ਜਲਦ ਆਉਂਦੇ ਹਨ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ96467-33001ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ ਨਾਲ ਜੁੜੋ)