ISRO ਨੇ ਮੁੜ ਰਚਿਆ ਇਤਿਹਾਸ, ਆਦਿਤਿਆ-ਐੱਲ1 ਪਹੁੰਚਿਆ ਸੂਰਜ ਦੇ ਬੂਹੇ, ਹੁਣ ਸੁਲਝਣਗੇ ਕਈ ਰਹੱਸ

0
638

ਨਵੀਂ ਦਿੱਲੀ, 6 ਜਨਵਰੀ | ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਅੱਜ ਇਸਰੋ ਨੇ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਲੈਂਗਰੇਸ ਪੁਆਇੰਟ 1 ‘ਤੇ ਹੈਲੋ ਆਰਬਿਟ ‘ਚ ਆਪਣੇ ‘ਆਦਿਤਿਆ-ਐਲ1’ ਪੁਲਾੜ ਯਾਨ ਨੂੰ ਸਫਲਤਾਪੂਰਵਕ ਸਥਾਪਤ ਕਰ ਦਿੱਤਾ। ਆਦਿਤਿਆ L1 ਨੂੰ ਸੂਰਜ ਦਾ ਅਧਿਐਨ ਕਰਨ ਲਈ ਪਿਛਲੇ ਸਾਲ 2 ਸਤੰਬਰ ਨੂੰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਸ ਉਪਲਬਧੀ ‘ਤੇ ਇਸਰੋ ਨੂੰ ਵਧਾਈ ਦਿੱਤੀ ਹੈ।

ISRO ने फिर रचा इतिहास, आदित्य-एल1 की सूरज के दरवाजे पर दस्तक

ਲੈਂਗਰੇਜ ਬਿੰਦੂ ਉਹ ਖੇਤਰ ਹੈ ਜਿਥੇ ਧਰਤੀ ਅਤੇ ਸੂਰਜ ਵਿਚਕਾਰ ਗੁਰੂਤਾ ਅਕਿਰਿਆਸ਼ੀਲ ਹੋ ਜਾਂਦੀ ਹੈ। ਯਾਨ ਇਸ ਦੇ ਆਲੇ-ਦੁਆਲੇ ਇਕ ਹੈਲੀ ਆਰਬਿਟ ਵਿਚ ਰਹੇਗਾ ਤੇ ਉਥੋਂ ਉਹ ਸੂਰਜ ਨਾਲ ਜੁੜੀ ਅਹਿਮ ਜਾਣਕਾਰੀ ਇਸਰੋ ਨੂੰ ਮੁਹੱਈਆ ਕਰਵਾਏਗਾ। ਹੈਲੋ ਆਰਬਿਟ ਵਿਚ ਉਪਗ੍ਰਹਿ ਤੋਂ ਸੂਰਜ ਨੂੰ ਲਗਾਤਾਰ ਵੇਖਿਆ ਜਾ ਸਕਦਾ ਹੈ, ਇਸ ਲਈ ਆਦਿਤਿਆ ਐੱਲ1 ਨੂੰ ਇਸ ਆਰਬਿਟ ਵਿਚ ਰਹਿ ਕੇ ਰੀਅਲ ਟਾਈਮ ਵਿਚ ਸੂਰਜ ਦੀਆਂ ਸਰਗਰਮੀਆਂ ਤੇ ਪੁਲਾੜ ਮੌਸਮ ‘ਤੇ ਇਸ ਦੇ ਪ੍ਰਭਾਵ ਨਾਲ ਜੁੜੀ ਜਾਣਕਾਰੀ ਇਕੱਠਾ ਕਰਨ ਵਿਚ ਮਦਦ ਮਿਲੇਗੀ।

ਇਸਰੋ ਦੇ ਇਸ ਆਦਿਤਿਆ ਐਲ1 ਮਿਸ਼ਨ ਦਾ ਮੁੱਖ ਉਦੇਸ਼ ਸੂਰਜ ਦਾ ਅਧਿਐਨ ਕਰਨਾ ਹੈ। ਇਹ ਸੂਰਜ ਦੀ ਸਤ੍ਹਾ ‘ਤੇ ਸੂਰਜੀ ਭੂਚਾਲ ਅਤੇ ਹੋਰ ਗਤੀਵਿਧੀਆਂ ਅਤੇ ਧਰਤੀ ਦੇ ਨੇੜੇ ਪੁਲਾੜ ਵਿਚ ਮੌਸਮ ਨਾਲ ਸਬੰਧਤ ਰਹੱਸਾਂ ਨੂੰ ਸਮਝੇਗਾ। ਦੁਨੀਆ ਭਰ ਦੇ ਵਿਗਿਆਨੀ ਸੂਰਜ ਬਾਰੇ ਜ਼ਿਆਦਾ ਜਾਣਕਾਰੀ ਇਕੱਠੀ ਨਹੀਂ ਕਰ ਸਕੇ ਹਨ। ਇਸ ਦਾ ਮੁੱਖ ਕਾਰਨ ਸੂਰਜ ਦਾ ਬਹੁਤ ਜ਼ਿਆਦਾ ਤਾਪਮਾਨ ਹੈ।

ਇਸਰੋ ਵੱਲੋਂ ਵਿਕਸਿਤ ਆਦਿਤਿਆ ਐਲ1 ਵਿਚ ਅਤਿ-ਆਧੁਨਿਕ ਗਰਮੀ ਰੋਧਕ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਬਾਹਰੀ ਹਿੱਸੇ ‘ਤੇ ਵਿਸ਼ੇਸ਼ ਕੋਟਿੰਗ ਕੀਤੀ ਗਈ ਸੀ ਜੋ ਇਸ ਨੂੰ ਸੂਰਜ ਦੀ ਤੇਜ਼ ਗਰਮੀ ਤੋਂ ਬਚਾਏਗੀ। ਇਸ ਦੇ ਨਾਲ ਹੀ ਇਸ ‘ਚ ਮਜ਼ਬੂਤ ​​ਹੀਟ ਸ਼ੀਲਡ ਵੀ ਲਗਾਈ ਗਈ ਹੈ ਜੋ ਇਸ ਨੂੰ ਉੱਚ ਤਾਪਮਾਨ ਤੋਂ ਬਚਾਏਗੀ। ਸੂਰਜ ਦੇ ਤਾਪਮਾਨ ਤੋਂ ਬਚਾਉਣ ਲਈ ਇਸ ਵਿਚ ਹੋਰ ਵੀ ਕਈ ਉਪਕਰਨ ਲਗਾਏ ਗਏ ਹਨ।

L1 ਬਿੰਦੂ ਇਸ ਲਈ ਵੀ ਖਾਸ ਹੈ ਕਿਉਂਕਿ ਜਦੋਂ ਵੀ ਪੁਲਾੜ ਦੇ ਮੌਸਮ ਵਿਚ ਸੂਰਜ ਦੀਆਂ ਗਤੀਵਿਧੀਆਂ ਵਿਚ ਕੋਈ ਬਦਲਾਅ ਹੁੰਦਾ ਹੈ ਤਾਂ ਇਹ ਧਰਤੀ ਨੂੰ ਪ੍ਰਭਾਵਿਤ ਕਰਨ ਤੋਂ ਪਹਿਲਾਂ ਇਸ ਬਿੰਦੂ ‘ਤੇ ਦਿਖਾਈ ਦਿੰਦਾ ਹੈ। ਅਜਿਹੇ ‘ਚ ਵਿਗਿਆਨੀਆਂ ਲਈ ਇਹ ਜਾਣਕਾਰੀ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਆਦਿਤਿਆ ਐਲ ਵਨ ਧਰਤੀ ਦੇ ਨੇੜੇ ਪੁਲਾੜ ਵਾਤਾਵਰਣ ਦੀ ਵੀ ਨਿਗਰਾਨੀ ਕਰੇਗਾ, ਜਿਸ ਕਾਰਨ ਪੁਲਾੜ ਮੌਸਮ ਦੀ ਭਵਿੱਖਬਾਣੀ ਮਾਡਲ ਬਹੁਤ ਮਹੱਤਵਪੂਰਨ ਸਾਬਤ ਹੋਵੇਗਾ।