ਉਡਾਣਾਂ ‘ਚ ਅਜੇ ਵੀ ਹੋ ਰਹੀ ਅਣਗਹਿਲੀ, 3 ਜਹਾਜ਼ਾਂ ‘ਚ ਮਿਲੇ 4 ਕੋਰੋਨਾ ਪਾਜ਼ੀਟਿਵ

0
623

ਨਵੀਂ ਦਿੱਲੀ . ਦੁਨੀਆਂ ਭਰ ਵਿੱਚ ਕੋਰੋਨਾ ਕਹਿਰ ਜਾਰੀ ਹੈ। ਭਾਰਤ ਵਿਚ ਪੂਰੇ 2 ਮਹੀਨਿਆਂ ਬਾਅਦ, 25 ਮਈ ਨੂੰ ਸਰਕਾਰ ਨੇ ਘਰੇਲੂ ਉਡਾਣਾਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਹੁਣ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜੋ ਲੌਕਡਾਊਨ ਦੀਆਂ ਅਧੂਰੀਆਂ ਨੀਤੀਆਂ ‘ਤੇ ਸਵਾਲ ਉਠਾਉਂਦੀ ਹੈ। 25 ਮਈ ਨੂੰ ਚੇਨਈ ਤੋਂ ਕੋਇੰਬਟੂਰ ਜਾ ਰਹੀ ਇੰਡੀਗੋ ਦੀ ਉਡਾਣ ‘ਚ ਇਕ ਯਾਤਰੀ ਕੋਰੋਨਾਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਉਡਾਣਾਂ ‘ਚ ਤਿੰਨ ਹੋਰ ਯਾਤਰੀ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

ਇੰਡੀਗੋ ਨੇ ਕਿਹਾ ਹੈ ਕਿ ਇਕ ਯਾਤਰੀ, ਜਿਸ ਨੇ ਸੋਮਵਾਰ ਨੂੰ ਚੇਨਈ ਤੋਂ ਕੋਇੰਬਟੂਰ ਲਈ ਉਡਾਣ ਦੀ ਯਾਤਰਾ ਕੀਤੀ ਸੀ, ਕੋਵਿਡ -19 ਨੂੰ ਪਾਜੀਟਿਵ ਪਾਇਆ ਗਿਆ। ਕੰਪਨੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, “ਕੋਇੰਬਟੂਰ ਹਵਾਈ ਅੱਡੇ ਦੇ ਡਾਕਟਰ ਨੇ ਪੁਸ਼ਟੀ ਕੀਤੀ ਹੈ ਕਿ 25 ਮਈ ਦੀ ਸ਼ਾਮ 6E381 ਤੋਂ ਚੇਨਈ ਤੋਂ ਕੋਇੰਬਟੂਰ ਜਾ ਰਹੇ ਇਕ ਯਾਤਰੀ ਨੂੰ ਕੋਵਿਡ -19 ਤੋਂ ਸੰਕਰਮਿਤ ਪਾਇਆ ਗਿਆ ਸੀ। ਇਸ ਸਮੇਂ, ਮਰੀਜ਼ ਕੋਇੰਬਟੂਰ ਵਿੱਚ ਈਐਸਆਈ ਸਟੇਟ ਮੈਡੀਕਲ ਸਹੂਲਤ ਵਿੱਚ ਕੁਵਾਰੰਟੀਨ ਹੈ।

ਬਿਆਨ ‘ਚ ਕਿਹਾ ਗਿਆ ਹੈ, “ਉਹ ਹਵਾਈ ਜਹਾਜ਼ ‘ਚ ਸਾਰੇ ਸਾਵਧਾਨੀ ਦੇ ਉਪਾਵਾਂ ਫੇਸ ਮਾਸਕ, ਫੇਸ ਸ਼ੀਲਡ ਤੇ ਗਲਬਸ ਨਾਲ ਬੈਠਾ ਹੋਇਆ ਸੀ। ਇਸ ਤੋਂ ਇਲਾਵਾ ਕੋਈ ਹੋਰ ਯਾਤਰੀ ਉਸ ਦੇ ਆਸ ਪਾਸ ਨਹੀਂ ਬੈਠੇ ਸੀ, ਜਿਸ ਕਾਰਨ ਸੰਕਰਮ ਫੈਲਣ ਦੀ ਸੰਭਾਵਨਾ ਬਹੁਤ ਘੱਟ ਹੈ।” ਬਿਆਨ ਦੇ ਅਨੁਸਾਰ, ਇੰਡੀਗੋ ਦੇ ਸਾਰੇ ਹਵਾਈ ਜਹਾਜ਼ਾਂ ਨੂੰ ਨਿਯਮਤ ਤੌਰ ‘ਤੇ ਇੱਕ ਮਿਆਰੀ ਓਪਰੇਟਿੰਗ ਵਿਧੀ ਦੇ ਤਹਿਤ ਰੋਗਾਣੂ-ਮੁਕਤ ਕੀਤਾ ਗਿਆ ਹੈ ਅਤੇ ਇਸ ਪ੍ਰਣਾਲੀ ਨੂੰ ਤੁਰੰਤ ਪ੍ਰੋਟੋਕੋਲ ਦੇ ਅਨੁਸਾਰ ਰੋਗਾਣੂ-ਮੁਕਤ ਵੀ ਕੀਤਾ ਗਿਆ।

ਇਨ੍ਹਾਂ ਤਿੰਨ ਉਡਾਣਾਂ ‘ਚ ਮਿਲੇ ਕੋਰੋਨਾ ਪਾਜ਼ੀਟਿਵ ਕੇਸ

ਚੇਨਈ ਤੋਂ ਕੋਇੰਬਟੂਰ ਇੰਡੀਗੋ ਏਅਰਕ੍ਰਾਫਟ ਤੋਂ ਇਲਾਵਾ, ਦਿੱਲੀ ਤੋਂ ਲੁਧਿਆਣਾ ਅਲਾਇੰਸ ਏਅਰ ਲਈ ਜਹਾਜ਼ ‘ਚ ਵੀ ਇਕ ਕੋਰੋਨਾ ਸੰਕਰਮਿਤ ਮਰੀਜ਼ ਦੇ ਮਿਲਣ ਦੀ ਪੁਸ਼ਟੀ ਕੀਤੀ ਗਈ। ਉਸਤੋਂ ਬਾਅਦ, ਖ਼ਬਰਾਂ ਆਈਆਂ ਕਿ ਦੋ ਕੇਬਿਨ ਕਰੂ ਏਅਰ ਇੰਡੀਆ ਦੇ ਜਹਾਜ਼ ਵਿੱਚ ਕੋਰੋਨਾ ਪਾਜੀਟਿਵ ਸਨ ਜੋ ਕਿ 21 ਤਰੀਕ ਨੂੰ ਟੋਰੈਂਟ ਤੇ ਦਿੱਲੀ ਆਏ ਸਨ। ਭਾਵ ਤਿੰਨ ਜਹਾਜ਼ਾਂ ‘ਚ ਚਾਰ ਕੋਰੋਨਾ ਸੰਕਰਮਿਤ ਮਰੀਜ਼ ਪਾਏ ਗਏ ਹਨ।