ਪਟਿਆਲਾ ਤੋਂ ਆਸਟ੍ਰੇਲਿਆ ਘੁੰਮਣ ਗਏ ਇਸ਼ਪ੍ਰੀਤ ਦੀ ਸੜਕ ਹਾਦਸੇ ‘ਚ ਚਾਚਾ-ਚਾਚੀ ਸਮੇਤ ਮੌਤ, ਮਾਂ ਜਖਮੀ

0
1549

ਪਟਿਆਲਾ. ਪੰਜਾਬ ਤੋਂ ਆਸਟ੍ਰੇਲਿਆ ਮਾਂ ਨਾਲ ਘੁੰਮਣ ਗਏ ਇਸ਼ਪ੍ਰੀਤ ਦੀ ਸੜਕ ਹਾਦਸੇ ਵਿੱਚ ਆਪਣੇ ਚਾਚਾ-ਚਾਚੀ ਸਮੇਤ ਮੋਤ ਹੋਣ ਦੀ ਖਬਰ ਹੈ। ਉਸਦੀ ਮਾਂ ਗੁਰਮੀਤ ਕੌਰ ਤੇ ਚਾਚਾ-ਚਾਚੀ ਦਾ ਚਾਰ ਸਾਲਾਂ ਦਾ ਬੇਟਾ ਇਸ ਹਾਦਸੇ ਵਿੱਚ ਜਖਮੀ ਹੋ ਗਏ।

ਜਾਣਕਾਰੀ ਮੁਤਾਬਿਕ ਗੁਰਮੀਤ ਕੌਰ ਆਪਣੇ ਬੇਟੇ ਇਸ਼ਪ੍ਰੀਤ ਨਾਲ ਆਸਟ੍ਰੇਲਿਆ ਵਿੱਚ ਰਹਿੰਦੇ ਸਵਰਨਜੀਤ ਸਿੰਘ ਕੋਲ ਜਿਸਦੀ ਉਹ ਭਰਜਾਈ ਲੱਗਦੀ ਸੀ ਕੋਲ ਘੁੰਮਣ ਗਈ ਸੀ। ਸਵਰਨਜੀਤ ਸਿੰਘ ਤੇ ਉਸਦੀ ਪਤਨੀ ਅਮਨਦੀਪ ਕੋਰ ਆਪਣੇ ਚਾਰ ਸਾਲਾਂ ਦੇ ਬੇਟੇ ਨੂੰ ਨਾਲ ਲੈ ਕੇ ਗੁਰਮੀਤ ਕੌਰ ਤੇ ਇਸ਼ਪ੍ਰੀਤ ਕੋਰ ਨਾਲ ਕਾਰ ‘ਚ ਸਵਾਰ ਹੋ ਕੇ ਮੇਲਬੋਰਨ ਘੁੰਮਣ ਨਿਕਲੇ ਸੀ। ਰਸਤੇ ਵਿੱਚ ਇਕ ਦਰਖਤ ਉਹਨਾਂ ਦੀ ਕਾਰ ਤੇ ਡਿੱਗ ਪਿਆ। ਹਾਦਸਾ ਇੰਨਾ ਭਿਆਨਕ ਸੀ ਕਿ ਸਵਰਨਜੀਤ ਸਿੰਘ, ਅਮਨਦੀਪ ਕੌਰ ਤੇ ਇਸ਼ਪ੍ਰੀਤ ਸਿੰਘ ਦੀ ਮੌਤ ਹੋ ਗਈ। ਘਟਨਾ ਵਿੱਚ ਸਵਰਨਜੀਤ ਸਿੰਘ ਦਾ ਚਾਰ ਸਾਲ ਦਾ ਬੇਟਾ ਤੇ ਉਸਦੀ ਭਰਜਾਈ ਗੁਰਮੀਤ ਕੋਰ ਜਖਮੀ ਹੋ ਗਏ। ਇਹ ਪਰਿਵਾਰ ਪਟਿਆਲਾ ਦੇ ਪਿੰਡ ਨਵਾਦਾ ਦਾ ਰਹਿਣ ਵਾਲਾ ਸੀ।  

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।