IPS ਅਧਿਕਾਰੀਆਂ ਨਾਲ ਭਰੀ ਕਿਸ਼ਤੀ ਝੀਲ ‘ਚ ਪਲਟੀ, DGP ਦੀ ਪਤਨੀ ਵੀ ਸੀ ਸਵਾਰ, ਲਾਈਫ ਜੈਕੇਟ ਬਣੀ ਸਹਾਰਾ

0
535

ਭੋਪਾਲ. ਆਈਪੀਐਸ ਸਰਵਿਸ ਮੀਟ ਦੌਰਾਨ, ਭੋਪਾਲ ਦੀ ਇਕ ਵੱਡੀ ਝੀਲ ਵਿੱਚ ਕਿਸ਼ਤੀ ਪਲਟ ਗਈ। ਕੁਝ ਆਈਪੀਐਸ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਕਿਸ਼ਤੀ ਵਿਚ ਮੌਜੂਦ ਸਨ। ਮੱਧ ਪ੍ਰਦੇਸ਼ ਦੇ ਡੀਜੀਪੀ ਵਿਜੇ ਕੁਮਾਰ ਸਿੰਘ ਦੀ ਪਤਨੀ ਵੀ ਕਿਸ਼ਤੀ ਵਿੱਚ ਮੌਜੂਦ ਸੀ। ਵਾਟਰ ਸਪੋਟਰਟਸ ਦੇ ਦੌਰਾਨ ਇਹ ਘਟਨਾ ਵਾਪਰੀ। ਆਸਪਾਸ ਮੌਜੂਦ ਹੋਰ ਕਿਸ਼ਤੀਆਂ ਦੀ ਮਦਦ ਨਾਲ ਸਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

ਪੁਲਿਸ ਵੈਲਫੇਅਰ ਦੇ ਏਡੀਜੀ ਵਿਜੇ ਕਟਾਰੀਆ ਨੇ ਕਿਹਾ ਕਿ ਕਿਸ਼ਤੀ ਵਿੱਚ ਸਵਾਰ ਸਾਰੇ ਵਿਅਕਤੀਆਂ ਨੇ ਲਾਈਫ ਜੈਕਟ ਪਹਿਨੀ ਹੋਈ ਸੀ, ਇਸ ਲਈ ਕਿਸੇ ਨੂੰ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ। ਹਰ ਵਾਰੀ ਆਈਏਐਸ ਅਤੇ ਆਈਪੀਐਸ ਅਧਿਕਾਰੀ ਸਪੋਰਟਸ ਮੀਟ ਦੌਰਾਨ ਵਾਟਰ ਸਪੋਰਟਸ ਵਿਚ ਹਿਸਾ ਲੈਂਦੇ ਹਨ। ਇਸ ਵਿਚ ਸੁਰੱਖਿਆ ਲਈ ਲਾਈਫ ਜੈਕੇਟ ਅਤੇ ਸੇਫਟੀ ਕਿਸ਼ਤੀਆਂ ਲਗਾਈਆਂ ਜਾਂਦੀਆਂ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।