ਇੰਟਰਨੈੱਟ ਬੰਦ : ਭਾਰਤ ਲਗਾਤਾਰ ਪੰਜਵੇਂ ਸਾਲ ਇੰਟਰਨੈੱਟ ਬੰਦ ਕਰਨ ‘ਚ ਦੁਨੀਆ ‘ਚ ਚੋਟੀ ‘ਤੇ, ਸਾਲ 2022 ‘ਚ ਸਭ ਤੋਂ ਵੱਧ ਪਾਬੰਦੀਆਂ

0
216

ਨਿਊਜ਼ ਡੈਸਕ| ਭਾਰਤ ਲਗਾਤਾਰ ਪੰਜਵੇਂ ਸਾਲ ਦੁਨੀਆ ਭਰ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਵਿੱਚ ਸਭ ਤੋਂ ਅੱਗੇ ਹੈ। ਇੰਟਰਨੈੱਟ ਸੇਵਾ ਬੰਦ ਨੂੰ ਲੈ ਕੇ ਮੰਗਲਵਾਰ ਨੂੰ ਜਾਰੀ ਗਲੋਬਲ ਰੈਂਕਿੰਗ ਰਿਪੋਰਟ ‘ਚ ਇਸ ਵਾਰ ਵੀ ਭਾਰਤ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ।

ਇੰਟਰਨੈਟ ਐਡਵੋਕੇਸੀ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਇੱਕ ਏਜੰਸੀ, ਐਕਸੈਸ ਨਾਓ ਅਤੇ ਕੀਪ ਇਟ ਆਨ ਦੀ ਇੱਕ ਸਾਂਝੀ ਰਿਪੋਰਟ ਦੇ ਅਨੁਸਾਰ, ਸਾਲ 2022 ਵਿੱਚ, ਭਾਰਤ ਵਿੱਚ ਸਭ ਤੋਂ ਵੱਧ ਵਾਰ ਇੰਟਰਨੈਟ ‘ਤੇ ਪਾਬੰਦੀ ਲਗਾਈ ਗਈ ਹੈ।

ਰਿਪੋਰਟ ਮੁਤਾਬਕ ਭਾਰਤ ਸਰਕਾਰ ਨੇ ਵਿਰੋਧ ਪ੍ਰਦਰਸ਼ਨ, ਪ੍ਰੀਖਿਆਵਾਂ ਅਤੇ ਚੋਣਾਂ ਸਮੇਤ ਕਈ ਹੋਰ ਕਾਰਨਾਂ ਕਰਕੇ ਇੰਟਰਨੈੱਟ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਸੀ।