ਮਹਿੰਗਾਈ ਦੀ ਮਾਰ ! ਘਰੇਲੂ ਤੇ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ, ਜਾਣੋ ਨਵੀਆਂ ਕੀਮਤਾਂ

0
291

ਨਵੀਂ ਦਿੱਲੀ | ਮਾਰਚ ਦੇ ਪਹਿਲੇ ਦਿਨ ਯਾਨੀ ਬੁੱਧਵਾਰ ਤੋਂ ਘਰੇਲੂ ਐਲਪੀਜੀ ਸਿਲੰਡਰ ਮਹਿੰਗਾ ਹੋ ਗਿਆ ਹੈ। 14.2 ਕਿਲੋ ਦੇ ਘਰੇਲੂ ਸਿਲੰਡਰ ਦੀ ਕੀਮਤ 50 ਰੁਪਏ ਵਧ ਗਈ ਹੈ। ਇਸ ਦੇ ਨਾਲ ਹੀ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ 350.50 ਰੁਪਏ ਦਾ ਵਾਧਾ ਕੀਤਾ ਗਿਆ ਹੈ।

ਦਿੱਲੀ ‘ਚ ਹੁਣ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 2119.50 ਰੁਪਏ ਹੋਵੇਗੀ, ਜਦਕਿ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 1103 ਰੁਪਏ ਹੋਵੇਗੀ। ਵਧੀਆਂ ਦਰਾਂ 1 ਮਾਰਚ ਤੋਂ ਹੀ ਲਾਗੂ ਹੋਣਗੀਆਂ। ਘਰੇਲੂ ਸਿਲੰਡਰ ਦੀਆਂ ਕੀਮਤਾਂ 8 ਮਹੀਨਿਆਂ ਬਾਅਦ ਵਧਾਈਆਂ ਗਈਆਂ ਹਨ। ਇਸ ਤੋਂ ਪਹਿਲਾਂ 6 ਜੁਲਾਈ 2022 ਨੂੰ ਕੀਮਤਾਂ ਵਧਾਈਆਂ ਗਈਆਂ ਸਨ।