ਭਾਰਤ ਦੇ ਪਹਿਲੇ PM ਜਵਾਹਰ ਲਾਲ ਨਹਿਰੂ ਨੂੰ ਕੈਪਟਨ ਨੇ ਸ਼ਰਧਾਂਜਲੀ ਭੇਂਟ ਕੀਤੀ

0
748

ਚੰਡੀਗੜ੍ਹ. ਅੱਜ ਸਾਡੇ ਆਜ਼ਾਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ਹੈ। ਮਹਾਤਮਾ ਗਾਂਧੀ ਜੀ ਨੇ ਕਿਹਾ ਸੀ, “ਪੰਡਿਤ ਜਵਾਹਰ ਲਾਲ ਨਹਿਰੂ ਜੀ ਮੂਲ ਰੂਪ ਤੋਂ ਇੱਕ ਭਾਰਤੀ ਹਨ, ਪਰ ਉਹ ਇੱਕ ਅੰਤਰਰਾਸ਼ਟਰਵਾਦੀ ਵੀ ਹਨ ਜਿਨ੍ਹਾਂ ਨੇ ਸਾਨੂੰ ਹਰ ਚੀਜ਼ ਨੂੰ ਅੰਤਰਰਾਸ਼ਟਰੀ ਪੱਧਰ, ਸੋਚ ਮੁਤਾਬਕ ਦੇਖਣ ਦੀ ਆਦਤ ਪਾਈ। ਉਹ ਇੱਕ ਸੁਚਾਰੂ, ਅਗਾਂਹਵਧੂ ਸੋਚ ਵਾਲੇ ਇਨਸਾਨ ਤੇ ਆਗੂ ਸਨ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ।

ਕੈਪਟਨ ਨੇ ਕਿਹਾ ਕਿ ਅੱਜ ਸਾਡੇ ਆਜ਼ਾਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ਮੌਕੇ ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ।