ਅਮਰੀਕਾ, 21 ਦਸੰਬਰ| ਹਰ ਰੋਜ਼ ਵਿਦੇਸ਼ਾਂ ਵਿਚ ਭਾਰਤੀ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇਕ ਹੋਰ ਦਰਦਨਾਕ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ। ਜਿਥੇ ਇਕ ਭਾਰਤੀ ਵਿਦਿਆਰਥਣ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸ਼ੇਖ ਜ਼ਹੀਰਾ ਨਾਜ਼ (22) ਵਜੋਂ ਹੋਈ ਹੈ। ਮ੍ਰਿਤਕ ਆਂਧਰਾ ਪ੍ਰਦੇਸ਼ ਦੀ ਵਿਜੇਵਾੜਾ ਗ੍ਰਾਮੀਣ ਪ੍ਰਸਾਦਮਪਦੂ ਦੀ ਰਹਿਣ ਵਾਲੀ ਸੀ।
ਜਾਣਕਾਰੀ ਅਨੁਸਾਰ ਮ੍ਰਿਤਕਾ ਉੱਚ ਡਾਕਟਰੀ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਗਈ ਸੀ। ਬੀਤੇ ਦਿਨ ਕਾਰ ‘ਚ ਸਫਰ ਕਰਦੇ ਸਮੇਂ ਕਾਰ ਦੀ ਗੈਸ ਲੀਕ ਹੋਣ ਕਾਰਨ ਉਸ ਦੀ ਮੌਤ ਹੋ ਗਈ। ਸ਼ੇਖ ਜ਼ਹੀਰਾ ਨਾਜ਼ ਨੇ ਸ਼ਿਕਾਗੋ ਦੇ ਇਕ ਕਾਲਜ ਤੋਂ ਫਿਜ਼ੀਓਥੈਰੇਪੀ ਦੀ ਡਿਗਰੀ ਪੂਰੀ ਕੀਤੀ ਸੀ।
ਉਹ ਐਮ.ਐਸ. ਕਰਨ ਲਈ ਇਸ ਸਾਲ ਅਗਸਤ ਵਿੱਚ ਸ਼ਿਕਾਗੋ, ਅਮਰੀਕਾ ਗਈ ਸੀ ਪਰ ਬੀਤੇ ਦਿਨ ਬੁੱਧਵਾਰ ਨੂੰ ਜਦੋਂ ਉਹ ਕਾਰ ਵਿੱਚ ਸਫ਼ਰ ਕਰ ਰਹੀ ਸੀ ਤਾਂ ਕਾਰ ਦੀ ਗੈਸ ਲੀਕ ਹੋ ਗਈ। ਇਸ ਕਾਰਨ ਕਾਰ ਚਾਲਕ ਸਮੇਤ ਜ਼ਹੀਰਾ ਨਾਜ਼ ਬੇਹੋਸ਼ ਹੋ ਗਈ। ਲੋਕਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।