ਨਵੀਂ ਦਿੱਲੀ | ਕੋਰੋਨਾ ਮਾਮਲਿਆਂ ਦੇ ਵਿਚਾਲੇ ਕੇਂਦਰ ਸਰਕਾਰ ਨੇ ਭਾਰਤ ਵਿਚ ਬਾਇਓਟੈੱਕ ਦੀ ਨੇਜ਼ਲ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ । ਇਹ ਵੈਕਸੀਨ ਸ਼ੁਰੂਆਤ ਵਿਚ ਨਿੱਜੀ ਹਸਪਤਾਲਾਂ ਵਿਚ ਲੱਗ ਸਕੇਗੀ। ਇਸ ਵੈਕਸੀਨ ਨੂੰ ਭਾਰਤ ਦੇ ਕੋਵਿਡ-19 ਟੀਕਾਕਰਨ ਪ੍ਰੋਗਰਾਮ ਵਿਚ ਅੱਜ ਤੋਂ ਹੀ ਸ਼ਾਮਿਲ ਕੀਤਾ ਹੈ ਤੇ ਭਾਰਤ ਬਾਇਓਟੈੱਕ ਨੇ ਅੰਦਰੂਨੀ ਕੋਵਿਡ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵੈਕਸੀਨ ਨੱਕ ਰਾਹੀਂ ਸਪਰੇਅ ਕਰ ਕੇ ਦਿੱਤੀ ਜਾਂਦੀ ਹੈ। DCGI ਨੇ ਇੰਟਰਾ ਨੇਜ਼ਲ ਕੋਵਿਡ ਵੈਕਸੀਨ ਨੂੰ 18 ਸਾਲ ਤੋਂ ਉੱਪਰ ਦੇ ਲੋਕਾਂ ਲਈ ਮਨਜ਼ੂਰੀ ਦਿੱਤੀ ਹੈ। ਭਾਰਤ ਬਾਇਓਟੈਕ ਦੀ ਇਸ ਵੈਕਸੀਨ ਦਾ ਨਾਂ BBV154 ਹੈ।
ਹੈਦਰਾਬਾਦ ਦੀ ਕੰਪਨੀ ਭਾਰਤ ਬਾਇਓਟੈੱਕ ਨੇ ਨੇਜ਼ਲ ਵੈਕਸੀਨ ਦਾ 4000 ਵਲੰਟੀਅਰਾਂ ‘ਤੇ ਕਲੀਨਿਕਲ ਟ੍ਰਾਇਲ ਕੀਤਾ ਹੈ । ਕਿਸੇ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਦੇਖਿਆ ਗਿਆ। ਇਸਦੀ ਖਾਸ ਗੱਲ ਇਹ ਹੈ ਕਿ ਇਹ ਸਰੀਰ ਵਿਚ ਦਾਖਲ ਹੁੰਦੇ ਹੀ ਕੋਰੋਨਾ ਦੇ ਸੰਕਰਮਣ ਨੂੰ ਰੋਕਦੀ ਹੈ। ਇਸ ਵੈਕਸੀਨ ਵਿਚ ਟੀਕੇ ਦੀ ਕੋਈ ਲੋੜ ਨਹੀਂ ਹੈ। ਇਹ ਵੈਕਸੀਨ ਸਿਰਫ਼ ਬੂਸਟਰ ਡੋਜ਼ ਵਜੋਂ ਹੀ ਲਗਾਈ ਜਾਵੇਗੀ। ਯਾਨੀ ਜੋ ਲੋਕ ਪਹਿਲਾਂ ਹੀ ਵੈਕਸੀਨ ਦੀਆਂ ਦੋ ਖੁਰਾਕਾਂ ਲੈ ਚੁੱਕੇ ਹਨ, ਸਿਰਫ ਉਨ੍ਹਾਂ ਨੂੰ ਹੀ ਇਹ ਵੈਕਸੀਨ ਲਗਾਈ ਜਾਵੇਗੀ।